ਇਕ ਛੋਟੇ ਜਿਹੇ ਪਿੰਡ ਦੀ ਜੰਮੀ-ਪਲੀ ਫੌਜੀ ਦੀ ਧੀ ਬਣ ਗਈ ਏਅਰ ਫੋਰਸ ਵਿੱਚ ਫਲਾਇੰਗ ਅਫਸਰ (ਵੀਡੀਓ ਵੀ ਦੇਖੋ)
ਪਰਿਵਾਰ ਵਿਚ ਚੌਥੀ ਪੀੜੀ ਦੀ ਧੀ ਨੇ ਵੀ ਫੌਜ ਵਿੱਚ ਆ ਕੇ ਸ਼ੁਰੂ ਕੀਤੀ ਦੇਸ਼ ਸੇਵਾ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਹਰਚੋਵਾਲ ਚ ਅੱਜ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁੰਚੀ। ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ਘਰ ਚ ਰਿਸਤੇਦਾਰ ਅਤੇ ਗੁਆਂਢੀ ਫੌਜ ਵਿੱਚ ਅਫਸਰ ਬਣੀ ਇਸ ਧੀ ਅਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ |ਖਾਸ ਇਹ ਹੈ ਕਿ ਇਹ ਪਰਿਵਾਰ ਤਿੰਨ ਪੀੜੀਆਂ ਤੋਂ ਫੌਜ ਰਾਹੀ ਦੇਸ਼ ਦੀ ਸੇਵਾ ਕਰਦੀਆਂ ਆ ਰਹੀਆਂ ਹਨ ਅਤੇ ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ 'ਤੇ ਫੌਜ ਤੋਂ ਸੇਵਾਮੁਕਤ ਹੋਏ ਉਥੇ ਹੀ ਪਰਿਵਾਰ ਦੀ ਚੌਥੀ ਪੀੜੀ ਵਿੱਚੋਂ ਜੀਵਨਜੋਤ ਫੌਜ ਵਿੱਚ ਬਤੌਰ ਅਫਸਰ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
https://www.facebook.com/BabushahiDotCom/videos/913510926782827
ਜੀਵਨਜੋਤ ਕੌਰ ਦੇ ਇਸ ਅਫਸਰ ਰੈਂਕ ਤਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ ਚ ਪੂਰੀ ਕੀਤੀ ਤਾਂ ਬਾਅਦ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ ਲੇਕਿਨ ਉਦੋਂ ਇਕ ਚੰਗੀ ਆਈਟੀ ਸੈਕਟਰ ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ।ਚੰਗੀ ਤਨਖਾਹ ਵੀ ਸੀ ਲੇਕਿਨ ਲਾਕਡਾਊਨ ਵਿੱਚ ਜਦੋਂ ਭੈਣ ਭਰਾ ਘਰ ਵਿੱਚ ਇਕੱਠੇ ਹੋਏ ਤਾਂ ਭਰਾ ਅਰਸ਼ਦੀਪ ਜੋ ਐਨਜੀਏ ਦੀ ਤਿਆਰੀ ਕਰ ਰਿਹਾ ਸੀ ਨੇ ਜੀਵਨਜੋਤ ਨੂੰ ਵੀ ਫੌਜ ਦੀ ਤਿਆਰੀ ਕਰਨ ਲਈ ਮੋਟੀਵੇਟ ਕੀਤਾ। ਭਰਾ ਦੇ ਕਹਿਣ ਤੇ ਉਸਨੇ ਤਿਆਰੀ ਸ਼ੁਰੂ ਕਰ ਦਿੱਤੀ ।ਨੌਕਰੀ ਛੱਡ ਦਿੱਤੀ ਅਤੇ ਫਿਰ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਸਰੀ ਵਾਰ ਸਫਲਤਾ ਮਿਲੀ।ਉਥੇ ਹੀ ਹੁਣ ਜੀਵਨਜੋਤ ਨੇ ਬਹੁਤ ਹੀ ਸਖਤ ਸਮਝੀ ਜਾਂਦੀ ਆਪਣੀ ਕਰੀਬ ਦੋ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਜੀਵਨ ਜੋਤ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਕਿਵੇਂ ਉਸਨੇ ਆਪਣੀ ਭੈਣ ਨੂੰ ਫੌਜ ਦੀ ਤਿਆਰੀ ਕਰਨ ਲਈ ਮੋਟੀਵੇਟ ਕੀਤਾ ਅਤੇ ਕਿਵੇਂ ਉਹਨਾਂ ਨੇ ਇਕੱਠਿਆ ਇਸਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਸਨੇ ਫੌਜ ਵਿਚ ਜਾਣ ਲਈ ਪਾਰ ਕਰਨ ਵਾਲੇ ਬੇਹਦ ਓਕੇ ਪੜਾਵਾਂ ਅਤੇ ਸਖਤ ਟ੍ਰੇਨਿੰਗ ਬਾਰੇ ਵੀ ਦੱਸਿਆ ਜੋ ਜੀਵਨ ਜੋਤ ਨੇ ਆਪਣੀ ਮਿਹਨਤ ਸਦਕਾ ਪੂਰੇ ਕਰ ਲਏ ਹਨ।
ਜੀਵਨ ਜੋਤ ਦੀ ਇਸ ਸਫਲਤਾ ਅਤੇ ਹੁਣ ਅਫਸਰ ਬਣਨ ਤੇ ਮਾਤਾ ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।