ਨਿਊਜ਼ੀਲੈਂਡ: ਆਕਲੈਂਡ ਵਿੱਚ ਭਗਵਾਨ ਰਾਮ ਦਾ ਸਵਾਗਤ ਕਰਨ ਲਈ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿੱਚ ਈਡਨ ਪਾਰਕ 'ਚ ਇਕੱਠੇ ਹੋਏ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- ਭਾਰਤ ਤੋਂ ਲਿਆਂਦੀਆਂ ਗਈਆਂ ਭਗਵਾਨ ਰਾਮ ਦੀਆਂ ਮੂਰਤੀਆਂ ਦਾ ਸਵਾਗਤ ਕਰਨ ਲਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਪ੍ਰਵਾਸੀ ਭਾਰਤੀ; ਵੈਲਿੰਗਟਨ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਭਾਰਤੀ ਮੰਦਿਰ ਵਿੱਚ ਨਿਭਾਈਆਂ ਰਸਮਾਂ।
- ਭਾਰਤ ਤੋਂ ਲਿਆਂਦੀ ਗਈ ਭਗਵਾਨ ਰਾਮ ਦੀ ਮੂਰਤੀ ਦਾ ਸਵਾਗਤ ਕਰਨ ਲਈ ਆਕਲੈਂਡ ਦੇ ਈਡਨ ਪਾਰਕ ਵਿਖੇ ਕੀਤਾ ਗਿਆ ਮਹਾਯੱਗ; ਆਕਲੈਂਡ ਵਿੱਚ ਪ੍ਰਵਾਸੀ ਭਾਰਤੀਆਂ ਨੇ ਭਾਵੁਕ ਹੋ ਕੇ ਭਗਵਾਨ ਰਾਮ ਜੀ ਦੇ ਕੀਤੇ ਪਹਿਲੇ ਦਰਸ਼ਨ।
- ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੁਆਰਾ ਭਾਰਤ ਤੋਂ ਲਿਆਂਦੀ ਗਈ ਭਗਵਾਨ ਰਾਮ ਦੀ ਮੂਰਤੀ ਦੇ ਈਡਨ ਪਾਰਕ 'ਚ ਪਹੁੰਚਣ 'ਤੇ ਆਕਲੈਂਡ ਸ਼ਹਿਰ ਵਿੱਚ ਤਿਉਹਾਰ ਦਾ ਮਾਹੌਲ; ਭਾਰਤੀ ਡਾਇਸਪੋਰਾ ਦੇ ਹਜ਼ਾਰਾਂ ਸ਼ਰਧਾਲੂ ਸਵਾਗਤ ਲਈ ਹੋਏ ਇਕ'ਠੇ।
- ਆਕਲੈਂਡ ਵਿਖੇ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਦਾ ਕਹਿਣਾ, ਪ੍ਰਧਾਨ ਮੰਤਰੀ ਮੋਦੀ ਦੇ ਕਾਰਨ ਹੈ ਕਿ ਅਸੀਂ ੫੦੦ ਸਾਲਾਂ ਬਾਅਦ ਭਗਵਾਨ ਰਾਮ ਦੀ ਅਯੁੱਧਿਆ ਦੀ ਵਾਪਸੀ ਨੂੰ ਦੇਖਣਯੋਗ ਹੋਏ ਹਾਂ:।
- ਨਿਊਜ਼ੀਲੈਂਡ ਦੇ ਮੰਤਰੀ ਡੇਵਿਡ ਸੀਮੋਰ ਦਾ ਕਹਿਣਾ, 'ਪ੍ਰਧਾਨ ਮੰਤਰੀ ਮੋਦੀ ਵਿੱਚ ਦੁਨੀਆ ਭਰ ਵਿੱਚ ਰਹਿੰਦੇ ਅਰਬਾਂ ਭਾਰਤੀਆਂ ਦੀਆਂ ਇੱਛਾਵਾਂ ਪੂਰਾ ਕਰਨ ਦੀ ਹਿੰਮਤ ਹੈ।
ਆਕਲੈਂਡ, 21 ਜਨਵਰੀ 2024 - ਅਯੁੱਧਿਆ ਰਾਮ ਮੰਦਰ ਦੇ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਦੇ ਸ਼ੁਭ ਮੌਕੇ 'ਤੇ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈ.ਐੱਮ.ਐੱਫ.) ਦੁਆਰਾ ਭਾਰਤ ਤੋਂ ਲਿਆਂਦੀਆਂ ਗਈਆਂ ਭਗਵਾਨ ਰਾਮ ਅਤੇ ਮਾਤਾ ਸੀਤਾ ਦੀਆਂ ਮੂਰਤੀਆਂ ਦੇ ਸਵਾਗਤ ਲਈ ੨੧ ਜਨਵਰੀ, ਐਤਵਾਰ ਨੂੰ ਭਾਰਤੀ ਮੰਦਿਰ ਆਕਲੈਂਡ 'ਚ ਵਿਸ਼ੇਸ਼ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਪੂਰਾ ਨਿਊਜ਼ੀਲੈਂਡ ਧਾਰਮਿਕ ਜੋਸ਼ ਨਾਲ ਭਰ ਗਿਆ। ਆਕਲੈਂਡ ਦੇ ਈਡਨ ਪਾਰਕ ਦੇ ਆਉਟਰ ਓਵਲ ਵਿਖੇ ਇੱਕ ਸਮੂਹਿਕ ਪ੍ਰੋਗਰਾਮ ਵਿੱਚ ਪਵਿੱਤਰ ਮੂਰਤੀਆਂ ਦਰਸ਼ਨ ਦੇ ਲਈ ਰ'ਖੀਆਂ ਗਈਆਂ।
ਨਿਊਜ਼ੀਲੈਂਡ: ਆਕਲੈਂਡ ਵਿੱਚ ਭਗਵਾਨ ਰਾਮ ਦਾ ਸਵਾਗਤ ਕਰਨ ਲਈ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿੱਚ ਈਡਨ ਪਾਰਕ 'ਚ ਇਕੱਠੇ ਹੋਏ (ਵੀਡੀਓ ਵੀ ਦੇਖੋ)
https://www.facebook.com/BabushahiDotCom/videos/1094536825007719
ਆਈ.ਐੱਮ.ਐੱਫ. ਦੇ ਕਨਵੀਨਰ ਸਤਨਾਮ ਸਿੰਘ ਸੰਧੂ ਦੁਆਰਾ ਅਕਸ਼ਤ ਕਲਸ਼ (ਪੂਜਾ ਲਈ ਵਰਤੇ ਗਏੇ ਚੌਲਾਂ ਨਾਲ ਕਲਸ਼) ਦੇ ਨਾਲ ਨਿਊਜ਼ੀਲੈਂਡ ਲਿਆਂਦੀਆਂ ਗਈਆਂ ਮੂਰਤੀਆਂ ਦੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਉਪੇਂਦਰ ਸ਼ਾਸਤਰੀ ਦੁਆਰਾ 'ਸ਼ੁੱਧੀਕਰਨ' ਅਤੇ ਵਸਤਰ ਗ੍ਰਹਿਣ ਸਮਾਗਮ ਲਈ ਪ੍ਰਵਾਸੀ ਭਾਰਤੀ ਸ਼੍ਰੀ ਰਾਮ ਮੰਦਰ ਵਿਖੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹ ਭਾਰਤ ਤੋਂ ੧੩,੦੦੦ ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਪਹੁੰਚੇ ਹਨ।
ਮੂਰਤੀਆਂ ਦੀ ਪਹਿਲੀ ਝਲਕ ਪਾ ਕੇ ਕੁਝ ਸ਼ਰਧਾਲੂ ਇੰਨੇ ਭਾਵੁਕ ਹੋਏ ਕਿ ਉਹ ਰੋ ਹੀ ਪਏ। ਜਦੋਂ ਮੰਦਰ ਦੇ ਪੁਜਾਰੀਆਂ ਨੇ 'ਮੁਹੂਰਤਾਂ' ਅਨੁਸਾਰ ਪੂਜਾ ਅਤੇ ਪਵਿੱਤਰ ਰਸਮਾਂ ਨਿਭਾਈਆਂ ਤਾਂ ਪੂਰੇ ਪਵਿੱਤਰ ਸਮਾਗਮ ਦੌਰਾਨ 'ਏਕ ਹੀ ਨਾਰਾ, ਏਕ ਕੀ ਨਾਮ, ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਤੇ 'ਰਾਮ ਲੱਲਾ ਕੀ ਜੈ ਹੋ' ਦੇ ਜੈਕਾਰੇ ਗੂੰਜ ਉੱਠੇ।
ਵਿਸ਼ਾਲ ਪਵਿੱਤਰ ਰਸਮਾਂ ਤੋਂ ਬਾਅਦ, ਮੂਰਤੀਆਂ ਵੈਦਿਕ ਮੰਤਰਾਂ ਦੇ ਜਾਪ ਅਤੇ ਭਜਨਾਂ ਦੇ ਗਾਇਨ ਨਾਲ ਪੂਰੇ ਨਿਊਜ਼ੀਲੈਂਡ ਤੋਂ ਆਏ ੩੦ ਪੁਜਾਰੀਆਂ ਦੁਆਰਾ ਬਰਾਬਰ ਕੁੰਡਾਂ ਵਿੱਚ ਕੀਤੇ ਗਏ ਮਹਾਯੱਗ ਤੋਂ ਬਾਅਦ ਦਰਸ਼ਨਾਂ ਦੇ ਲਈ ਆਕਲੈਂਡ ਦੇ ਆਉਟਰ ਓਵਲ, ਈਡਨ ਪਾਰਕ ਤੱਕ ਸੜਕ ਦੁਆਰਾ ਪ੍ਰੋਸੈਸ਼ਨ (ਜਲੂਸ) ਦੇ ਰੂਪ 'ਚ ਲਿਜਾਇਆ ਗਿਆ।
ਨਿਊਜ਼ੀਲੈਂਡ ਦੇ ਵੱਖੁਵੱਖ ਮੰਦਰਾਂ ਦੇ ਪੁਜਾਰੀਆਂ ਨੇ ਆਕਲੈਂਡ ਦੇ ਈਡਨ ਪਾਰਕ 'ਚ ਕੀਤੇ ਮਹਾਯੱਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਲਈ ਆਸ਼ੀਰਵਾਦ ਮੰਗਿਆ। ਆਕਲੈਂਡ ਦੀ ਹਿੰਦੂ ਕਮਿਊਨਿਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਵਿਖੇ ਇੱਕ ਮਹਾਨ ਸਮਾਰਕ ਰਾਮ ਮੰਦਰ ਬਣਾਉਣ ਦਾ ਜੋ ਵਾਅਦਾ ਕੀਤਾ ਸੀ ਉਹ ਨਿਭਾਇਆ ਹੈ ਅਤੇ ਲਗਭਗ ੫੦੦ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅਰਬਾਂ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਹਨ।
ਭਾਰਤ ਤੋਂ ਲਿਆਂਦੀ ਗਈ ਭਗਵਾਨ ਰਾਮ ਦੀਆਂ ਮੂਰਤੀ ਦੇ ਸਵਾਗਤ ਲਈ ਕੀਤੀਆਂ ਗਈਆਂ ਰਸਮਾਂ ਵਿੱਚ ਹਿੱਸਾ ਲੈਂਦੇ ਹੋਏ, ਭਾਰਤੀ ਪ੍ਰਵਾਸੀ ਨੌਜਵਾਨਾਂ ਦਾ ਕਹਿਣਾ ਸੀ ਕਿ ਹੁਣ ਉਹ ਸਾਰੇ ਅਯੁੱਧਿਆ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਰਾਮ ਮੰਦਰ ਦੇ ਜ਼ਰੀਏ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਜਵਾਨਾਂ ਦੇਸ਼ ਦੇ ਅਮੀਰ ਸੱਭਿਆਚਾਰ, ਪਰੰਪਰਾਵਾਂ ਨਾਲ ਦੁਬਾਰਾ ਜੋੜਿਆ ਹੈ।
ਆਕਲੈਂਡ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਦੱਖਣੀ ਭਾਰਤੀ ਭਾਈਚਾਰੇ ਦਾ ਕਹਿਣਾ ਸੀ ਕਿ ਅਯੁੱਧਿਆ ਮੰਦਿਰ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਇੱਕਜੁੱਟ ਕੀਤਾ ਹੈ ਅਤੇ ਪੂਰੀ ਦੁਨੀਆ ਵਿੱਚ ਪਿਆਰ ਦਾ ਸੰਦੇਸ਼ ਫੈਲਾਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਸ਼੍ਰੀ ਰਾਮ ਮੰਦਰ ਦਾ ਸੁਪਨਾ ਸਾਕਾਰ ਕੀਤਾ: ਨਿਊਜ਼ੀਲੈਂਡ ਦੇ ਕੈਬਨਿਟ ਮੰਤਰੀ
ਰੈਗੂਲੇਸ਼ਨ ਮੰਤਰੀ ਡੇਵਿਡ ਸੀਮੋਰ, ਜੋ ਕਿ ੨੦੨੫ ਵਿੱਚ ਨਿਊਜ਼ੀਲੈਂਡ ਦੇ ਅਗਲੇ ਉਪ ਪ੍ਰਧਾਨ ਮੰਤਰੀ ਬਣਨ ਵਾਲੇ ਹਨ, ਦਾ ਕਹਿਣਾ ਸੀ ਕਿ ਜੈ ਸ਼੍ਰੀ ਰਾਮ। ਇਹ ਅਜਿਹਾ ਅਦਭੁ'ਤ ਜਸ਼ਨ ਹੈ, ਜੋ ਹਜ਼ਾਰਾਂ ਸਾਲਾਂ ਤੱਕ ਜੀਵਤ ਰਹੇਗਾ। ਮੈਂ ਭਾਰਤ ਦੇ ਹਰ ਇਕ ਨਾਗਰਿਕ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧਾਈ ਦੇਣਾ ਚਾਹੁੰਦਾ ਹਾਂ। ਰਾਮ ਮੰਦਰ ਇਸ ਗੱਲ ਦਾ ਪ੍ਰਮਾਣ ਹੈ ਕਿ ਇਨਸਾਨ ਕੀ ਕਰ ਸਕਦੇ ਹਨ।''
ਉਹਨਾ ਇਹ ਵੀ ਕਿਹਾ ਕਿ ਇਹ ਸੱਚਮੁੱਚ ਇੱਕ ਸੁੰਦਰ ਮੰਦਰ ਹੈ। ਇਹ ਮੈ ਜੌਨ ਕੀਟਸ (ਕਵੀ) ਦੇ ਸ਼ਬਦਾਂ ਦੀ ਯਾਦ ਦਿਵਾਉਂਦਾ ਹੈ ਸੁੰਦਰਤਾ ਸੱਚ ਹੈ, ਸੱਚ ਹੀ ਸੁੰਦਰਤਾ ਹੈ। ਰਾਮ ਮੰਦਿਰ ਸੱਚਾਈ ਅਤੇ ਸੁੰਦਰਤਾ ਦੀ ਅਜਿਹੀ ਸੰਪੂਰਨ ਉਦਾਹਰਣ ਹੈ ਜਿਸਨੂੰ ਮਾਨਵਤਾ ਵ'ਲੋਂ ਵਿਸ਼ਵਾਸ ਤੇ ਪ੍ਰੇਮ ਦੇ ਨਾਲ ਬਣਾਈਆਂ ਗਈਆਂ ਸਮਾਰਕਾਂ ਦੇ ਨਾਲ ਜੋੜ ਕੇ ਦੇਖਿਆ ਜਾ ਦਸਕਦਾ ਹੈ। ਮੈਂ ਮੋਦੀ ਜੀ ਦੇ ਲਈ ਹੋਰ ਹਿੰਮਤ, ਸਿਆਣਪ ਅਤੇ ਤਾਕਤ ਦੀ ਕਾਮਨਾ ਕਰਦਾ ਹਾਂ ਤਾਂ ਜੋ ਉਹ ਇੱਕ ਅਰਬ ਤੋਂ ਵੱਧ ਲੋਕਾਂ ਦੀਆਂ ਚੁਣੌਤੀਆਂ ਸੰਪੂਰਨ ਕਰ ਸਕਣ।
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਯੁੱਧਿਆ ਵਿਚ ਰਾਮ ਮੰਦਰ ਜਾਣਾ ਚਾਹੁੰਦੇ ਹਨ, ਸੇਮੌਰ ਨੇ ਕਿਹਾ, "ਅਸੀਂ ਭਾਰਤ ਸਰਕਾਰ ਨਾਲ ਇਸ ਮੌਕੇ 'ਤੇ ਚਰਚਾ ਕਰਾਂਗੇ ਜੇਕਰ ਉਹ ਨਿਊਜ਼ੀਲੈਂਡ ਦੇ ਸਿਆਸਤਦਾਨਾਂ ਭਾਰਤ ਵਿਚ ਬੁਲਾਉਣ ਦੀ ਯੋਜਨਾ ਬਣਾ ਰਹੇ ਹਨ।"
ਨਿਊਜ਼ੀਲੈਂਡ ਦੇ ਨਸਲੀ ਭਾਈਚਾਰਿਆਂ ਦੀ ਮੰਤਰੀ, ਮੇਲਿਸਾ ਲੀ, ਨੇ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਦੇ ਸੁਪਨੇ ਸਾਕਾਰ ਕਰਨ 'ਤੇ ਭਾਰਤੀ ਪ੍ਰਵਾਸੀਆਂ, ਖਾਸ ਤੌਰ 'ਤੇ ਨਿਊਜ਼ੀਲੈਂਡ ਦੇ ਲੋਕਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਉਹਨਾ ਅ'ਗੇ ਕਿਹਾ ਕਿ "ਭਗਵਾਨ ਰਾਮ ਦੇ ਪਵਿੱਤਰ ਜਨਮ ਸਥਾਨ ਮੁੜ ਤੋਂ ਸੁਰਜੀਤ ਕਰਨਾ ਅਤੇ ਇਤਿਹਾਸ ਦੇ ਨਾਲ ਵਾਪਿਸ ਤੋਂ ਆਪਣਾ ਸਬੰਧ ਸਥਾਪਿਤ ਕਰਨਾ ਸ਼ਾਨਦਾਰ ਗੱਲ ਹੈ। ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਪ੍ਰੋਜੈਕਟ ਦੇ ਚੈਂਪੀਅਨ ਰਹੇ ਹਨ, ਅਤੇ ਇਹ ਸਪੱਸ਼ਟ ਹੈ ਕਿ ਉਨ੍ਹਾਂ ਦੇ ਯਤਨਾਂ ਕਾਰਨ ਹੀ ਅਜਿਹਾ ਸੰਭਵ ਹੋਇਆ ਹੈ। ੫੦੦ ਤੋਂ ਵੱਧ ਸਾਲਾਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦੇ ਆਗਮਨ 'ਤੇ ਪ੍ਰਧਾਨ ਮੰਤਰੀ ਮੋਦੀ ਵਧਾਈ, ਅਤੇ ਇਸ ਯਾਦਗਾਰੀ ਉਪਲਬਧੀ ਪ੍ਰਾਪਤ ਕਰਨ ਲਈ ਪੂਰੇ ਦੇਸ਼ ਵਧਾਈ।
ਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ, ਜੋ ਭਾਰਤ ਅੱਗੇ ਲਿਜਾਣ, ਆਰਥਿਕ ਵਿਕਾਸ ਉਤਸ਼ਾਹਿਤ ਕਰਨ ਅਤੇ ਬਾਕੀ ਦੁਨੀਆ ਨਾਲ ਬਿਹਤਰ ਸਬੰਧ ਵਿਕਸਿਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦਰਸਾਉਂਦਾ ਹੈ।
ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ਵ ਪੱਧਰ 'ਤੇ ਸਨਮਾਨ ਕੀਤਾ ਜਾਂਦਾ ਹੈ ਅਤੇ ਉਹ ਭਾਰਤ ਦੇ ਲੋਕਾਂ ਲਈ ਸਭ ਤੋਂ ਵਧੀਆ ਕੰਮ ਕਰਦੇ ਹਨ। ਅਸੀਂ ਭਾਰਤ ਨਾਲ ਆਪਣੇ ਸਬੰਧਾਂ ਸੁਧਾਰਨ ਲਈ ਉਤਸੁਕ ਹਾਂ, ਅਤੇ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਫੇਰੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੀ ਸੰਭਾਵਨਾ ਦੀ ਉਮੀਦ ਕਰਦੇ ਹਾਂ। ਨਿਊਜ਼ੀਲੈਂਡ ਅਤੇ ਭਾਰਤ ਦਰਮਿਆਨ ਸਬੰਧਾਂ ਦੇ ਨੇੜੇ ਹੋਣ ਨਾਲ ਦੋਵਾਂ ਦੇਸ਼ਾਂ ਲਾਭ ਹੋਵੇਗਾ।
ਅਯੁੱਧਿਆ 'ਚ ਰਾਮ ਲੱਲਾ ਦੀ ਘਰ ਵਾਪਸੀ ਦੇਖਣ ਲਈ ਖੁਸ਼ਕਿਸਮਤ, ਪ੍ਰਧਾਨ ਮੰਤਰੀ ਮੋਦੀ ਵਿਸ਼ਵ 'ਚ ਭਾਈਚਾਰੇ ਦਾ ਸੰਦੇਸ਼ ਭੈਲਾ ਰਹੇ ਹਨ।
ਆਕਲੈਂਡ ਵਿੱਚ ਭਾਰਤੀ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਉਪੇਂਦਰ ਸ਼ਾਸਤਰੀ ਨੇ ਕਿਹਾ, ਅਸੀਂ ਆਪਣੇ ਜੀਵਨ ਕਾਲ ਵਿੱਚ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦੇ ਗਵਾਹ ਹਾਂ ਜੋ ਕਿ ੫੦੦ ਸਾਲਾਂ ਦੀ ਲੰਮੀ ਉਡੀਕ ਤੋਂ ਦੇਖਣ ਨੂੰ ਮਿਲ ਰਹੀ ਹੈੈ। ਨਿਊਜ਼ੀਲੈਂਡ ਵਿੱਚ ਵੈਦਿਕ ਰੀਤੀ ਰਿਵਾਜਾਂ ਅਤੇ ਹਿੰਦੂ ਪਰੰਪਰਾਵਾਂ ਨਾਲ ਕੀਤੇ ਜਾ ਰਹੇ ਮਹਾਯੱਗ, ਪ੍ਰਾਣ ਪ੍ਰਤਿਸ਼ਠਾ ਅਤੇ ਮੂਰਤੀ ਸਥਾਪਨ ਸਮਾਗਮਾਂ ਨਾਲ, ਅਸੀਂ ਇਹ ਮਹਿਸੂਸ ਕਰ ਰਹੇ ਹਾਂ ਜਿਵੇਂ ਅਸੀਂ ਅਯੁੱਧਿਆ ਵਿੱਚ ਹੀ ਭਗਵਾਨ ਰਾਮ ਦੀ ਸੱਚੀ ਭਾਵਨਾ ਅਤੇ ਸਿੱਖਿਆਵਾਂ ਦਾ ਜਸ਼ਨ ਮਨਾ ਰਹੇ ਹਾਂ।
ਉਹਨਾ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਵਿਸ਼ਵ ਭਾਈਚਾਰੇ ਨਾਲ ਇੱਕ ਵਿਲੱਖਣ ਅਤੇ ਅਧਿਆਤਮਿਕ ਸਬੰਧ ਸਥਾਪਤ ਕੀਤਾ ਹੈ। ਮੋਦੀ ਜੀ ਨੇ ਵਿਸ਼ਵੁਵਿਆਪੀ ਭਾਈਚਾਰੇ ਅਤੇ ਸ਼ਾਂਤੀਪੂਰਨ ਸਹਿੁਹੋਂਦ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਫੈਲਾਇਆ ਹੈ ਅਤੇ ਹਿੰਦੂ ਤੀਰਥ ਸਥਾਨਾਂ ਅਤੇ ਅਮੀਰ ਭਾਰਤੀ ਵਿਰਾਸਤ ਮੁੜ ਸੁਰਜੀਤ ਕਰਨ ਅਤੇ ਸੁਰੱਖਿਅਤ ਰੱਖਣ ਅਤੇ ਪੂਰੀ ਦੁਨੀਆ ਵਿੱਚ ਹਿੰਦੂ ਧਰਮ ਉਤਸ਼ਾਹਿਤ ਕਰਨ ਲਈ ਵੱਡੀ ਛਲਾਂਗ ਲਗਾਈ ਹੈ।
ਆਈ.ਐੱਮ.ਐੱਫ. ਦੇ ਸੰਸਥਾਪਕ ਨੇ ਹਿੰਦੂ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਅਯੁ'ਧਿਆਂ 'ਚ ਰਾਮ ਮੰਦਿਰ ਬਣਨ 'ਤੇ ਵਧਾਈ ਦਿੱਤੀ
ਆਈ.ਐੱਮ.ਐੱਫ. ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੇ ਆਸ਼ੀਰਵਾਦ ਨਾਲ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਇਤਿਹਾਸਕ ਸਥਾਪਨਾ ਲਈ ਸਮੁੱਚੇ ਹਿੰਦੂ ਭਾਈਚਾਰੇ ਅਤੇ ਪ੍ਰਵਾਸੀ ਭਾਰਤੀ ਮੈਂਬਰਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਕਿਹਾ, "ਰਾਮ ਜਨਮ ਭੂਮੀ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਭਾਵਨਾ, ਸਾਡੀ ਸੰਸਕ੍ਰਿਤੀ, ਸਦੀਵੀ ਵਿਸ਼ਵਾਸ, ਆਸਥਾ ਅਤੇ ਰਾਸ਼ਟਰਵਾਦ ਦਾ ਪ੍ਰਤੀਕ ਹੈ। ਆਖਿਰਕਾਰ ੫੦੦ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋ ਗਿਆ ਹੈ। ਸ਼੍ਰੀ ਰਾਮ ਦੇ ਭਗਤ, ਸਮੁੱਚਾ ਹਿੰਦੂ ਭਾਈਚਾਰਾ, ਅਤੇ ਦੁਨੀਆ ਭਰ ਦੇ ਲੋਕ ਹੁਣ ਉਸ ਪਵਿੱਤਰ ਅਤੇ ਸ਼ਾਨਦਾਰ ਢਾਂਚੇ ਦੀ ਸੁੰਦਰਤਾ ਦੇ ਗਵਾਹ ਹੋ ਸਕਦੇ ਹਨ ਜਿਸ ਦੀ ਦੇਸ਼ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ।"
ਸੰਧੂ ਨੇ ਪਿਛਲੇ ੧੦ ਸਾਲਾਂ ਦੌਰਾਨ ਹਰ ਭਾਈਚਾਰੇ ਦੇ ਵਿਕਾਸ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਟੁੱਟ ਵਚਨਬੱਧਤਾ ਲਈ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਹਿੰਦੂ ਕਦਰਾਂੁਕੀਮਤਾਂ ਅਤੇ ਵਿਚਾਰਧਾਰਾਵਾਂ ਉਤਸ਼ਾਹਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਿੰਦੂ ਤੀਰਥ ਸਥਾਨਾਂ ਸੁਰੱਖਿਅਤ ਰੱਖਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
"ਪ੍ਰਧਾਨ ਮੰਤਰੀ ਮੋਦੀ ਦੇ ਪਿਛਲੇ ੧੦ ਸਾਲਾਂ ਦੌਰਾਨ, ਸਰਕਾਰ ਨੇ ਉਜੈਨ ਵਿੱਚ ੩੫੦ ਕਰੋੜ ਰੁਪਏ ਦੇ ਮਹਾਕਾਲ ਲੋਕ ਕਾਰੀਡੋਰ ਦਾ ਉਦਘਾਟਨ ਯਕੀਨੀ ਬਣਾਇਆ ਹੈ। ਮੋਦੀ ਸਰਕਾਰ ਨੇ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ ਸੋਮਨਾਥ ਮੰਦਿਰ, ਕੇਦਾਰਨਾਥ ਮੰਦਿਰ, ਸ਼੍ਰੀਨਗਰ ਵਿੱਚ ਰਘੂਨਾਥ ਮੰਦਿਰ ਵਰਗੇ ਕਈ ਹਿੰਦੂ ਮੰਦਰਾਂ ਦੀ ਬਹਾਲੀ ਅਤੇ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਤੋਂ ਇਲਾਵਾ, ਸਰਕਾਰ ਦਾ ਚਾਰਧਾਮ ਪ੍ਰੋਜੈਕਟ ਚੱਲ ਰਿਹਾ ਹੈ, ਜੋ ਹਿੰਦੂ ਤੀਰਥ ਸਥਾਨਾਂ ੁ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੌਤਰੀ ਦੀ ਆਸਾਨ ਯਾਤਰਾ ਯਕੀਨੀ ਬਣਾਏਗਾ।
ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਅਯੁੱਧਿਆ 'ਚ 'ਰਾਮ ਰਾਜ' ਦੇ ਸਦੀਆਂ ਪੁਰਾਣੇ ਸੁਪਨੇ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ
ਸੁਨੀਲ ਦਾਸ, ਹਿੰਦੂ ਫਾਊਂਡੇਸ਼ਨ ਨਿਊਜ਼ੀਲੈਂਡ ਦੇ ਪ੍ਰਧਾਨ ਨੇ ਅਯੁੱਧਿਆ ਵਿੱਚ ਰਾਮ ਲੱਲਾ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ ਬਣਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਉਹਨਾ ਅ'ਗੇ ਕਿਹਾ ਕਿ ਕਰਨਾਟਕ ਚਾਹੁੰਦਾ ਹੈ ਕਿ ਮੋਦੀ ਜੀ ਦੁਬਾਰਾ ਸੱਤਾ ਵਿੱਚ ਆਉਣ, ਭਾਰਤ ਮੋਦੀ ਜੀ ਦੁਬਾਰਾ ਸੱਤਾ ਵਿੱਚ ਲਿਆਉਣਾ ਚਾਹੁੰਦਾ ਹੈ ਅਤੇ ਨਿਊਜ਼ੀਲੈਂਡ ਵੀ ਮੋਦੀ ਜੀ ਦੁਬਾਰਾ ਸੱਤਾ ਵਿੱਚ ਲਿਆਉਣਾ ਚਾਹੁੰਦਾ ਹੈ। ਜੈ ਸ਼੍ਰੀ ਰਾਮ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਮੈਂਬਰ ਹੇਮਲਤਾ ਜੈਨ ਦਾ ਕਹਿਣਾ ਹੈ ਕਿ, ਅਸੀਂ ਕਈ ਸਾਲਾਂ ਤੋਂ ਅਯੁੱਧਿਆ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਜਦੋਂ ਇਹ ਹਕੀਕਤ ਬਣ ਗਈ ਹੈ, ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਹੋਰ ਨਹੀਂ ਹੋ ਸਕਦੀ। ਇਹ ਸਭ ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਹੀ ਸੰਭਵ ਹੋਇਆ ਹੈ, ਨਹੀਂ ਤਾਂ ਇਹ ਕਈ ਦਹਾਕਿਆਂ ਤੋਂ ਲਟਕਿਆ ਹੋਇਆ ਸੀ। ਬਹੁਤ ਸਾਰੀਆਂ ਰੁਕਾਵਟਾਂ ਸਨ ਪਰ ਮੋਦੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਯਕੀਨੀ ਬਣਾਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ।
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੈਂਬਰ ਅਨਿਲ ਕੁਮਾਰ ਜੈਨ ਦਾ ਕਹਿਣਾ ਸੀ ਕਿ, ਪ੍ਰਧਾਨ ਮੰਤਰੀ ਮੋਦੀ ਭਗਵਾਨ ਰਾਮ ਦਾ ਅਵਤਾਰ ਦੱਸਿਆ ਜਾ ਸਕਦਾ ਹੈ। ਪਰਮਾਤਮਾ ਇਸ ਸੰਸਾਰ ਵਿਚ ਕਿਸੇ ਵੀ ਰੂਪ ਵਿਚ ਆਉਂਦੇ ਹਨ. ਅਸੀਂ ਉਹਨਾਂ ਦੇ ਕੰਮਾਂ ਜਾਂ ਚਮਤਕਾਰਾਂ ਦੁਆਰਾ ਹੀ ਉਹਨਾਂ ਦੀ ਬ੍ਰਹਮਤਾ ਬਾਰੇ ਜਾਣ ਸਕਦੇ ਹਾਂ। ਅਸੀਂ ਪਿਛਲੇ ੫੦੦ ਸਾਲਾਂ ਤੋਂ ਅਯੁੱਧਿਆ ਰਾਮ ਮੰਦਰ ਦੇ ਨਿਰਮਾਣ ਦੀ ਉਡੀਕ ਕਰ ਰਹੇ ਸੀ ਅਤੇ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਭਗਵਾਨ ਰਾਮ ਦੀ ਜਨਮ ਭੂਮੀ (ਜਨਮ ਸਥਾਨ) ਵਾਪਸ ਲੈਣ ਲਈ ਕੁਝ ਨਹੀਂ ਕੀਤਾ। ਇੱਥੋਂ ਤੱਕ ਕਿ ੧੯੯੨ ਵਿੱਚ ਰਾਮ ਸੇਵਕਾਂ 'ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ। ਅਸੀਂ ਚਾਹੁੰਦੇ ਹਾਂ ਕਿ ਮੋਦੀ ਜੀ ੨੦੨੪ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵਾਪਸ ਆਉਣ ਅਤੇ ਚਾਹੁੰਦੇ ਹਾਂ ਕਿ ਉਹ ਹਮੇਸ਼ਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਣ। ਉਹ ਇੱਕ ਸ਼ੁੱਧ ਆਤਮਾ ਹੈ ਜੋ ਸਨਾਤਨ ਧਰਮ ਅੱਗੇ ਲੈ ਕੇ ਜਾ ਰਿਹਾ ਹੈ ਅਤੇ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਸਿਰਜਣਾ ਕਰ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਪ੍ਰਵਾਸੀ ਭਾਰਤੀ ਦਾ ਕਹਿਣਾ ਹੈ ਕਿ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਜੀਵਤ ਪੀੜ੍ਹੀ ਲਈ ਇੱਕ ਜਜ਼ਬਾਤ ਹੈ।
ਆਕਲੈਂਡ ਵਿੱਚ ਰਹਿਣ ਵਾਲੀ ਇੱਕ ੯੦ ਸਾਲਾ ਭਾਰਤੀ ਔਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸਦੀਆਂ ਤੋਂ ਵੱਧ ਸਮੇਂ ਤੋਂ ਪੀੜੀਆਂ ਦੁਆਰਾ ਪਾਲਿਆ ਸੁਪਨਾ ਪੂਰਾ ਕਰਨ ਲਈ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦਾ ਵਾਅਦਾ ਪੂਰਾ ਕੀਤਾ ਹੈ, ਜਿਸ ਦੀ ਹੁਣ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਵ'ਲੋਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਨੇ ਨਾ ਸਿਰਫ ਰਾਮ ਜਨਮ ਭੂਮੀ 'ਤੇ ਇਕ ਸ਼ਾਨਦਾਰ ਮੰਦਰ ਬਣਾਇਆ ਹੈ ਸਗੋਂ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਹੈ।''
ਉਸਨੇ ਅੱਗੇ ਕਿਹਾ, "ਯਾਤਰੀਆਂ ਦੀਆਂ ਭਾਵਨਾਵਾਂ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਮੋਦੀ ਇੱਕ ਭਵਿੱਖਮੁਖੀ ਯੋਜਨਾ ਦੁਆਰਾ ਮੰਦਿਰ ਦੇ ਨਾਲੁਨਾਲ ਸ਼ਹਿਰ ਦੀ ਕਾਇਆਕਲਪ ਯਕੀਨੀ ਬਣਾ ਰਹੇ ਹਨ, ਜਿਸ ਵਿੱਚ ਇੱਕ ਹਵਾਈ ਅੱਡਾ, ਹਸਪਤਾਲ ਅਤੇ ਹੋਰ ਸਹੂਲਤਾਂ ਸ਼ਾਮਲ ਹਨ, ਜੋ ਉਦਘਾਟਨ ਤੋਂ ਪਹਿਲਾਂ ਹੀ ਲੋਕਾਂ ਲਈ ਉਪਲਬਧ ਕਰਵਾਈਆਂ ਗਈਆਂ ਹਨ।
ਨਿਊਜ਼ੀਲੈਂਡ ਨੈਸ਼ਨਲ ਪਾਰਟੀ ਦੀ ਉਮੀਦਵਾਰ ਸਿਵਾ ਕਿਲਾਰੀ, ਜੋ ਭਾਰਤ ਦੇ ਤਿਰੂਪਤੀ, ਆਂਧਰਾ ਪ੍ਰਦੇਸ਼ ਨਾਲ ਸੰਬੰਧ ਰ'ਖਦੀ ਹੈ ਦਾ ਕਹਿਣਾ ਹੈ ਕਿ, ਆਕਲੈਂਡ ਵਿੱਚ ਅਯੁੱਧਿਆ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਦੇ ਜਸ਼ਨਾਂ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਯੁੱਧਿਆ ਭਗਵਾਨ ਰਾਮ ਦੇ ਜਨਮ ਸਥਾਨ ਵਜੋਂ ਹਿੰਦੂਆਂ ਲਈ ਬਹੁਤ ਮਹੱਤਵ ਰੱਖਦੀ ਹੈ। ਅਤੇ ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਜਨਮਭੂਮੀ ਵਿੱਚ ਮੰਦਰ ਦੇ ਪੁਨਰ ਨਿਰਮਾਣ ਦੇ ਆਪਣੇ ਵਾਅਦੇ ਇੰਨੇ ਸਾਲਾਂ ਬਾਅਦ ਪੂਰਾ ਕੀਤਾ ਹੈ।
ਉਸਨੇ ਅਗਲੇ ਕਾਰਜਕਾਲ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਨਿਰੰਤਰ ਪ੍ਰਧਾਨਤਾ ਦੀ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਨਾ ਸਿਰਫ ਆਂਧਰਾ ਪ੍ਰਦੇਸ਼ ਅਤੇ ਦੱਖਣੀ ਭਾਰਤ ਵਿੱਚ ਬਲਕਿ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਉਨ੍ਹਾਂ ਦੀ ਅਗਵਾਈ ਦੀ ਜ਼ਰੂਰਤ ਹੈ।
ਨਿਊਜ਼ੀਲੈਂਡ ਵਿੱਚ ਇੱਕ ਹੋਰ ਭਾਰਤੀ ਔਰਤ ਦਾ ਕਹਿਣਾ ਹੈ ਕਿ, ਅਸੀਂ ੫੦੦ ਸਾਲਾਂ ਬਾਅਦ ਸ਼੍ਰੀ ਰਾਮ ਦੇ ਘਰ ਵਾਪਸੀ ਦੇ ਜਸ਼ਨ ਵਿੱਚ ਹਿੱਸਾ ਲੈ ਰਹੇ ਹਾਂ, ਅਤੇ ਅਸੀਂ ਇਸ ਇਤਿਹਾਸਕ ਪਲ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਭਗਵਾ (ਭਗਵਾ ਝੰਡਾ) ਦੇ ਨਾਲ ਪ੍ਰਧਾਨ ਮੰਤਰੀ ਵਜੋਂ ਵਾਪਸ ਆਉਣਗੇ ਅਤੇ ਇਸ ਉਤਸਵ (ਜਸ਼ਨ) ਦੀ ਪਵਿੱਤਰਤਾ ਵਧਾਉਣਗੇ। ਉਸਨੇ ਅੱਗੇ ਕਿਹਾ, ਤੁਸੀਂ ਸਾਡੇ ਭਗਵਾਨ ਸ਼੍ਰੀ ਰਾਮ ਵਾਪਸ ਲਿਆ ਰਹੇ ਹੋ ਅਤੇ ਅਸੀਂ ਤੁਹਾ ਵਾਪਸ ਲਿਆਵਾਂਗੇ। ਅਸੀਂ ੨੦੨੪ ਵਿੱਚ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ।
ਆਕਲੈਂਡ ਵਿੱਚ ਰਹਿ ਰਹੇ ਤੇਲਗੂ ਭਾਈਚਾਰੇ ਦੇ ਮੈਂਬਰ ਨੇ ਕਿਹਾ, ਅਸੀਂ ੫੦੦ ਸਾਲਾਂ ਤੋਂ ਅਯੁੱਧਿਆ ਵਿੱਚ ਸਾਡੇ ਭਗਵਾਨ ਸ਼੍ਰੀ ਰਾਮ ਦੇ ਘਰ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਹੁਣ ਜਦੋਂ ਇਹ ਹੋ ਰਿਹਾ ਹੈ, ਅਸੀਂ ਖੁਸ਼ੀ ਨਾਲ ਭਰ ਗਏ ਹਾਂ, ਜਿਸ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਾਡੇ ਲਈ ਇੱਕ ਭਾਵਨਾ ਹੈ। ਜਦੋਂ ਕਿ ਸਾਡੇ ਪੂਰਵਜਾਂ ਨੇ ਇਸ ਸੁਪਨੇ ਪਾਲਿਆ ਸੀ, ਉਹ ਇਸਦੀ ਪੂਰਤੀ ਦੇ ਗਵਾਹ ਨਹੀਂ ਸਨ। ਪਰ ਇਹ ਸਾਡੇ ਸਮਿਆਂ ਵਿੱਚ ਇੱਕ ਹਕੀਕਤ ਬਣ ਰਿਹਾ ਹੈ, ਅਤੇ ਇਸ ਇਤਿਹਾਸਕ ਪਲ ਦੇਖਣ ਲਈ ਸਾਡੀ ਪੀੜ੍ਹੀ ਤੋਂ ਵੱਧ ਕਿਸਮਤ ਵਾਲਾ ਕੋਈ ਨਹੀਂ ਹੈ।"
ਉਸਨੇ ਅੱਗੇ ਕਿਹਾ, "ਅਯੁੱਧਿਆ ਵਿੱਚ ਮੰਦਿਰ ਦਾ ਨਿਰਮਾਣ ਨਾ ਸਿਰਫ਼ ਹਿੰਦੂਆਂ , ਸਗੋਂ ਹੋਰ ਭਾਈਚਾਰਿਆਂ ਵੀ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ, ਕਿਉਂਕਿ ਮਰਿਯਾਦਾ ਪੁਰਸ਼ੋਤਮ ਦੀਆਂ ਕਦਰਾਂੁਕੀਮਤਾਂ ਸਾਰਿਆਂ ਲਈ ਇੱਕ ਪ੍ਰੇਰਨਾ ਦਾ ਕੰਮ ਕਰਦੀਆਂ ਹਨ। ਪਿਛਲੀਆਂ ਸਰਕਾਰਾਂ ਇਸ ਲਈ ਤਿਆਰ ਨਹੀਂ ਸਨ, ਪਰ ਪੀ.ਐੱਮ. ਮੋਦੀ ਨੇ ਇਹ ਇੰਨੀ ਜਾਗਰੂਕਤਾ ਨਾਲ ਕੀਤਾ ਹੈ ਕਿ ਹਰ ਨਾਗਰਿਕ, ਹਰ ਧਾਰਮਿਕ ਭਾਈਚਾਰੇ ਨੇ ਇਸ ਦਾ ਦਿਲੋਂ ਸਵਾਗਤ ਕੀਤਾ। ਹਰ ਕੋਈ ਇਸ ਤਿਉਹਾਰ ਵਾਂਗ ਮਨਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਅੱਗੇ ਅਤੇ ਉੱਪਰ ਵੱਲ ਲਿਜਾਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਤੇ ਭਰੋਸਾ ਪ੍ਰਗਟਾਇਆ।
ਨਿਊਜ਼ੀਲੈਂਡ ਵਿਚ ਇਕ ਹੋਰ ਭਾਰਤੀ ਔਰਤ ਨੇ ਕਿਹਾ, "ਸ਼੍ਰੀ ਰਾਮ ਦੇ ਪਵਿੱਤਰ ਜਨਮ ਸਥਾਨ 'ਤੇ ਮੰਦਰ ਦੇ ਪੁਨਰ ਨਿਰਮਾਣ ਦੀ ਯਾਤਰਾ (ਅੰਦੋਲਨ) ਬਹੁਤ ਸਮਾਂ ਪਹਿਲਾਂ ਸ਼ੁਰੂ ਹੋਈ ਸੀ, ਅਤੇ ਅਸੀਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਸ ਦੀ ਪੂਰਤੀ ਦੇਖ ਕੇ ਬਹੁਤ ਖੁਸ਼ ਹਾਂ। ਹਾਲਾਂਕਿ ਇਹ ਸਮਾਗਮ ਦੇਸ਼ ਭਾਰਤ ਵਿੱਚ ਹੋ ਰਿਹਾ ਹੈ, ਅਸੀਂ ਇਸ ਇੱਥੇ ਨਿਊਜ਼ੀਲੈਂਡ ਵਿੱਚ ਵੀ ਮਨਾ ਰਹੇ ਹਾਂ। ਅਤੇ ਇਹ ਸਾਰਿਆਂ ਲਈ ਬਹੁਤ ਵੱਡੀ ਉਪਲਬਧੀ ਹੈ, ਅਤੇ ਅਸੀਂ ਭਾਰਤੀਆਂ ਇਸ 'ਤੇ ਬਹੁਤ ਮਾਣ ਹੈ।
ਨਰਸਿਮਹਾ ਰਾਓ, ਅੱਜ ਦਾ ਇਹ ਪ੍ਰੋਗਰਾਮ ਬਹੁਤ ਸੁੰਦਰ ਪ੍ਰੋਗਰਾਮ ਹੈ। ਸਾ ਇੰਝ ਲੱਗਦਾ ਹੈ ਜਿਵੇਂ ਅਯੁੱਧਿਆ ਨਿਊਜ਼ੀਲੈਂਡ 'ਚ ਆ ਗਿਆ ਹੋਵੇ ਅਤੇ ਰਾਮ ਜੀ ਵੀ ਇੱਥੇ ਆ ਗਏ ਹੋਣ। ਅਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ 'ਤੇ ਬਹੁਤ ਖੁਸ਼ ਹਾਂ। ਇੰਨੇ ਸਾਲਾਂ ਤੱਕ ਰਾਮ ਮੰਦਰ ਲਈ ਕੁਝ ਨਹੀਂ ਕੀਤਾ ਗਿਆ। ਸਾ ਖੁਸ਼ੀ ਹੈ ਕਿ ਆਖਰਕਾਰ ਕੱਲ੍ਹ ਇਸ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।
ਐੱਨ.ਆਰ.ਆਈ. ਨੌਜਵਾਨਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਲਈ ਮੋਦੀ ਸਰਵੋਤਮ ਪ੍ਰਧਾਨ ਮੰਤਰੀ ਐਲਾਨਿਆਂ
'ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ' ਦਾ ਜਾਪ ਕਰਦੇ ਹੋਏ, ਆਕਲੈਂਡ ਵਿੱਚ ਰਹਿਣ ਵਾਲੀ ਇੱਕ ਭਾਰਤੀ ਉਦਯੋਗਪਤੀ ਦੀਕਸ਼ਾ ਅਗਰਵਾਲ ਦਾ ਕਹਿਣਾ ਕਿ, "ਭਗਵਾਨ ਰਾਮ ਦੀ ਵਾਪਸੀ ਮੇਰੇ ਲਈ ਬਹੁਤ ਖੁਸ਼ੀ ਲੈ ਕੇ ਆਈ ਹੈ। ਅਤੇ ਆਕਲੈਂਡ ਵਿੱਚ ਉਸਦੀ ਘਰ ਵਾਪਸੀ ਦੇ ਨਿੱਘੇ ਸੁਆਗਤ ਦਾ ਜਸ਼ਨ ਮਨਾਉਣਾ ਇੱਕ ਸਨਮਾਨ ਹੈ, ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਸੁਭਾਗਸ਼ਾਲੀ ਮਹਿਸੂਸ ਕਰ ਰਹੀ ਹਾਂ। ਮੈਂ ਜਜ਼ਬਾਤਾਂ ਨਾਲ ਭਰ ਗਈ ਹਾਂ ਅਤੇ ਖੁਸ਼ੀ ਨਾਲ ਮੇਰੇ ਰੂੁਕੰਢੇ ਖੜੇ ਹੋ ਗਏ ਹਨ । ਮੋਦੀ ਜੀ, ਸ਼੍ਰੀ ਰਾਮ ਵਾਪਸ ਲਿਆਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।''
ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਇੱਕ ਭਾਰਤੀ ਬੱਚੇ ਅਨੁਜ, ਜਿਸਨੇ ਰਾਮ ਲੀਲਾ ਵਿੱਚ ਇੱਕ ਕਿਰਦਾਰ ਨਿਭਾਇਆ ਹੈ, ਅਯੁੱਧਿਆ ਵਿੱਚ ਪਵਿੱਤਰ ਸੰਸਕਾਰ ਦੀ ਰਸਮ ਤੋਂ ਖੁਸ਼ ਹੈ, ਉਸਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ। ਤੁਹਾਡਾ ਬਹੁਤ ਧੰਨਵਾਦ. ਮੋਦੀ ਭਾਰਤ ਦੇ ਸਰਵੋਤਮ ਪ੍ਰਧਾਨ ਮੰਤਰੀ ਹਨ।''
ਭਾਰਤੀ ਡਾਇਸਪੋਰਾ ਦੇ ਇੱਕ ਹੋਰ ਵਿਅਕਤੀ ਨੇ ਕਿਹਾ, ਸਾਡੇ ਪੂਰਵਜਾਂ ਨੇ ਪਿਛਲੇ ੫੦੦ ਸਾਲਾਂ ਵਿੱਚ ਬਹੁਤ ਕੁਝ ਕੀਤਾ ਹੈ, ਪਰ ਜ਼ਮੀਨ ਉੱਤੇ ਕੁਝ ਨਹੀਂ ਬਦਲਿਆ। ਮੋਦੀ ਜੀ ਨੇ ਸੱਚਮੁੱਚ ਬੇਹਤਰੀਨ ਕੰਮ ਕੀਤਾ ਹੈ, ਅਤੇ ਸਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਅੱਗੇ ਵਧਣ ਦੀ ਲੋੜ ਹੈ।
ਮੋਦੀ ਜੀ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਮੀਲ ਪੱਥਰ ਹਾਸਲ ਕਰਨ ਵਿੱਚ ਇੱਕ ਵੱਡਾ ਕਾਰਕ ਹਨ। ਆਜ਼ਾਦ ਭਾਰਤ ਦੇ ੭੦ ਸਾਲਾਂ ਦੇ ਇਤਿਹਾਸ ਵਿੱਚ ਕਿਸੇ ਹੋਰ ਸਿਆਸਤਦਾਨ ਨੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੇਸ਼ ਅੱਗੇ ਲਿਜਾਣ ਲਈ ਸਾ ਮੋਦੀ ਜੀ ਦੀ ਮਜ਼ਬੂਤ ਅਗਵਾਈ ਦੀ ਲੋੜ ਹੈ। ਸਾ ਥੂਅਧ ਵਿੱਚ ਮਜ਼ਬੂਤ ਨੁਮਾਇੰਦਗੀ ਅਤੇ ੂਂਸ਼ਛ ਦੀ ਸਥਾਈ ਮੈਂਬਰਸ਼ਿਪ ਦੀ ਲੋੜ ਹੈ, ਉਸਨੇ ਕਿਹਾ।
ਇੱਕ ਹੋਰ ਸ਼ਰਧਾਲੂ, ਮਨਧੀਰ ਸਿੰਘ ਨੇਗੀ ਅਨੁਸਾਰ, ਮੈ ਬਹੁਤ ਖੁਸ਼ੀ ਹੈ ਕਿ ਇੱਥੇ ਨਿਊਜ਼ੀਲੈਂਡ ਵਿੱਚ ਰਾਮ ਮੰਦਰ ਦੀ ਪਵਿੱਤਰ ਰਸਮ ਮਨਾਉਣ ਲਈ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਭਾਰਤ ਵਿੱਚ ਹਾਂ ਅਤੇ ਅਯੁੱਧਿਆ ਵਿੱਚ ਹੋ ਰਹੇ ਸਮਾਗਮ ਦੇ ਗਵਾਹ ਹਾਂ। ਅਸੀਂ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਕਦੇ ਹੋਵੇਗਾ ਪਰ ਮੋਦੀ ਜੀ ਦੇ ਯਤਨਾਂ ਸਦਕਾ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਸੰਭਵ ਹੋਇਆ ਹੈ।