ਬਿਕਰਮ ਮਜੀਠੀਆ ਵੱਲੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਲ ਮਸਲਾ ਚੁੱਕਣ ਮਗਰੋਂ ਪ੍ਰੀਤਪਾਲ ਸਿੰਘ ਨੂੰ ਭੇਜਿਆ ਪੀ ਜੀ ਆਈ ਚੰਡੀਗੜ੍ਹ (ਵੀਡੀਓ ਵੀ ਦੇਖੋ)
- ਪਰਿਵਾਰ ਨੇ ਮਜੀਠੀਆ ਦਾ ਕੀਤਾ ਧੰਨਵਾਦ
- ਅਕਾਲ ਪੁਰਖ ਦਾ ਸ਼ੁਕਰਾਨਾ, ਪ੍ਰੀਤਪਾਲ ਦਾ ਸਹੀ ਇਲਾਜ ਹੋਵੇਗਾ: ਮਜੀਠੀਆ
ਜਗਤਾਰ ਸਿੰਘ
ਪਟਿਆਲਾ, 24 ਫਰਵਰੀ 2024: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਨਵਾਂ ਗਾਓਂ ਨਿਵਾਸੀ ਪ੍ਰੀਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਨੂੰ ਹਰਿਆਣਾ ਪੁਲਿਸ ਵੱਲੋਂ ਅਗਵਾ ਕਰ ਕੇ ਬੋਰੀ ਵਿਚ ਪਾ ਕੇ ਕੁੱਟਮਾਰੀ ਕਰਨ ਮਗਰੋਂ ਗੰਭੀਰ ਹਾਲਤ ਵਿਚ ਪੀ ਜੀ ਆਈ ਰੋਹਤਕ ਚੁੱਕਣ ਦਾ ਮਾਮਲਾ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿੱਜ ਕੋਲ ਚੁੱਕਣ ਮਗਰੋਂ ਹੁਣ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਰੋਹਤਕ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1645980816212336
ਇਸ ਮਾਮਲੇ ਵਿਚ ਪ੍ਰੀਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਤੇ ਉਸਦੇ ਸਹੁਰਾ ਸਾਹਿਬ, ਪਿੰਡ ਤੇ ਸਰਪੰਚ ਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਔਖੇ ਵੇਲੇ ਸਾਡੀ ਬਾਂਹ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੜੀ ਹੈ ਜਿਹਨਾਂ ਦੀ ਬਦੌਲਤ ਅੱਜ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਰੋਹਤਕ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਤੇ ਹੁਣ ਉਸਦਾ ਸਹੀ ਇਲਾਜ ਹੋ ਰਿਹਾ ਹੈ।
ਇਸ ਮਾਮਲੇ ਵਿਚ ਪ੍ਰੀਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਮਗਰੋਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦੇ ਹਨ ਜਿਹਨਾਂ ਨੇ ਪਰਿਵਾਰ ਤੇ ਸਾਡੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਤੇ ਹੁਣ ਪ੍ਰੀਤਪਾਲ ਸਿੰਘ ਦਾ ਪੀ ਜੀ ਆਈ ਚੰਡੀਗੜ੍ਹ ਵਿਚ ਇਲਾਜ ਹੋ ਰਿਹਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿੱਜ ਨਾਲ ਇਸ ਮਾਮਲੇ ’ਤੇ ਗੱਲਬਾਤ ਕੀਤੀਸੀ ਤੇ ਉਹਨਾਂ ਦੇ ਹੁਕਮਾਂ ਅਨੁਸਾਰ ਹੀ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਅਨਿਲ ਵਿੱਜ ਨਾਲ ਗੱਲਬਾਤ ਵਿਚ ਇਹ ਬੇਨਤੀ ਕੀਤੀ ਸੀ ਕਿ ਪ੍ਰੀਤਪਾਲ ਸਿੰਘ ਨੂੰ ਪੀ ਜੀ ਆਈ ਚੰਡੀਗੜ੍ਹ ਜਾਂ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਜਾਵੇ।ਇਸ ਮਗਰੋਂ ਇਹਗੱਲ ਸਾਹਮਣੇ ਆਈ ਕਿ ਉਹ ਮਰੀਜ਼ ਨੂੰ ਡੀ ਐਮ ਸੀ ਲੁਧਿਆਣਾ ਨਹੀਂ ਭੇਜ ਸਕਦੇ, ਇਸ ਕਾਰਨ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਨ ਵਾਸਤੇ ਐਨ ਓ ਸੀ ਜਾਰੀ ਕੀਤੀ ਗਈ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਅਸਲ ਵਿਚ ਪ੍ਰੀਤਪਾਲ ਸਿੰਘ ਦੇ ਇਲਾਜ ਦਾ ਸਵਾਲ ਹੈ ਤੇ ਇਸ ਵਿਚ ਕੋਈ ਕਰੈਡਿਟ ਵਾਰ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਸਕੱਤਰ ਦਾ ਪੱਤਰ ਮਿਲਿਆ ਤਾਂ ਉਸ ਵੇਲੇ ਸ੍ਰੀ ਅਨਿਲ ਵਿੱਜ ਨੇ ਪ੍ਰੀਤਪਾਲ ਸਿੰਘ ਨੂੰ ਰੋਹਤਕ ਤੋਂ ਚੰਡੀਗੜ੍ਹ ਲਈ ਰਵਾਨਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਉਹ ਤਾਂ ਅਕਾਲ ਪੁਰਖ਼ ਦਾ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਸਦਾ ਸਹੀਇਲਾਜ ਹੋ ਜਾਵੇ ਅਤੇ ਇਹ ਕੋਈ ਕਰੈਡਿਟ ਵਾਰ ਨਹੀਂ ਹੈ।
ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਬਾਰੇ ਕੋਈ ਜੋ ਮਰਜ਼ੀ ਚੰਗਾ ਮਾੜਾ ਕਹੇ ਪਰ ਉਹ ਹਮੇਸ਼ਾ ਸੱਚ ਦਾ ਸਾਥ ਦੇਣਗੇ।