ਅੰਮ੍ਰਿਤਸਰ ਦੇ ਬੈਂਕ ਵਿੱਚ ਹੋਏ ਡਕੈਤੀ, ਲੁਟੇਰੇ 15 ਤੋਂ 20 ਲੱਖ ਰੁਪਏ ਲੈ ਕੇ ਹੋਏ ਫਰਾਰ
ਗੁਰਪ੍ਰੀਤ ਸਿੰਘ
- ਇੱਕ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਦੇ ਅਧਾਰ ਤੇ ਪੁਲਿਸ ਆਰੋਪੀਆਂ ਨੂੰ ਫੜਨ ਦੀ ਕਰ ਰਹੀ ਹੈ ਕੋਸ਼ਿਸ਼
- ਅੰਮ੍ਰਿਤਸਰ ਆਈਸੀਆਈ ਬੈਂਕ ਦੇ ਵਿੱਚ 20 ਲੱਖ ਰੁਪਏ ਦੀ ਹੋਈ ਲੁੱਟ
- ਤਿੰਨ ਲੁਟੇਰਿਆਂ ਵੱਲੋਂ ਕੀਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ - ਪੁਲਿਸ ਅਧਿਕਾਰੀ
- ਫਿਲਹਾਲ ਪੁਲਿਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਆਰੋਪੀਆਂ ਨੂੰ ਫੜਨ ਦੀ ਕਰ ਰਹੀ ਹੈ ਕੋਸ਼ਿਸ਼
- ਬੈਂਕ ਦੇ ਬਾਹਰ ਨਹੀਂ ਸੀ ਤੈਨਾਤ ਕੋਈ ਵੀ ਸੁਰੱਖਸ਼ਾ ਕਰਮੀ - ਪੁਲਿਸ ਅਧਿਕਾਰੀ
ਅੰਮ੍ਰਿਤਸਰ, 6 ਅਪ੍ਰੈਲ 2024 - ਪੰਜਾਬ 'ਚ ਲਗਾਤਾਰ ਹੀ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਤਰਨਤਰਨ ਰੋਡ ਦਾ ਜਿੱਥੇ ਕਿ ਇੱਕ ਬੈਂਕ ਦੇ ਵਿੱਚ ਤਿੰਨ ਅਗਿਆਤ ਵਿਅਕਤੀਆਂ ਵੱਲੋਂ ਡਕੈਤੀ ਕੀਤੀ ਗਈ। ਇਸ ਡਕੈਤੀ ਦਾ ਦੌਰਾਨ ਉਹ 15 ਤੋਂ ਲੈ ਕੇ 20 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਹਾਲਾਂਕਿ ਇਹਨਾਂ ਡਕਾਇਤਾਂ ਦੀ ਇੱਕ ਵੀਡੀਓ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਅਤੇ ਉਸ ਵਿੱਚ ਇਹ ਸਾਫ ਜਾਂਦੇ ਹੋਏ ਨਜ਼ਰ ਆ ਰਹੇ ਹਨ ਉਥੇ ਹੀ ਬੈਂਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਤੋਂ 20 ਲੱਖ ਰੁਪਏ ਉਹਨਾਂ ਵੱਲੋਂ ਗਨ ਪੁਆਇੰਟ ਤੇ ਲੁੱਟੇ ਗਏ ਹਨ ਅਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/798558231842230
ਉੱਥੇ ਹੀ ਬੈਂਕ ਮੁਲਾਜ਼ਮ ਦੀ ਮੰਨੀ ਜਾਵੇ ਤਾਂ ਜਿਸ ਵੇਲੇ ਇਹ ਡਕੈਤੀ ਪਈ ਉਸ ਵੇਲੇ ਬੈਂਕ ਦੇ ਵਿੱਚ ਕੋਈ ਵੀ ਗਾਹਕ ਨਹੀਂ ਸੀ ਅਤੇ ਸਿਰਫ ਔਰ ਸਿਰਫ ਬੈਂਕ ਦੇ ਮੁਲਾਜ਼ਮ ਹੀ ਮੌਜੂਦ ਸਨ। ਉੱਥੇ ਹੀ ਬੈਂਕ ਅਧਿਕਾਰੀ ਦੇ ਮੁਤਾਬਕ ਉਹਨਾਂ ਵੱਲੋਂ 15 ਤੋਂ 20 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ ਅਤੇ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਅਤੇ ਪੁਲਿਸ ਵੱਲੋਂ ਛਾਣਬੀਤ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਇੱਕ ਸੀਸੀਟੀਵੀ ਵੀ ਹਿਰਾਸਤ ਵਿੱਚ ਦਿੱਤੀ ਗਈ ਹੈ ਅਤੇ ਉਹਨਾਂ ਸੀਸੀਟੀਵੀ ਦੀ ਮਦਦ ਨਾਲ ਦੋਸ਼ੀਆਂ ਨੂੰ ਫੜਨ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਉਥੇ ਦੂਸਰੇ ਪਾਸੇ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਪੁਲਿਸ ਸਮੇਂ ਸਮੇਂ ਤੇ ਫਲੈਗ ਮਾਰਚ ਕਰਕੇ ਅਤੇ ਸਮੇਂ-ਸਮੇਂ ਤੇ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ ਤੇ ਨਾਕੇਬੰਦੀ ਕਰਕੇ ਸਤੀ ਵਿਖਾ ਰਹੀ ਹੈ ਅਤੇ ਸਖਤੀ ਦੇ ਨਾਲ ਕਾਰਵਾਈ ਵੀ ਕਰ ਰਹੀ ਹੈ ਤੇ ਪੁਲਿਸ ਲੋਕਾਂ ਵਿੱਚ ਇਹ ਦਾਅਵਾ ਕਰ ਰਹੀ ਹੈ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਰੱਖਣਾ ਪੁਲਿਸ ਦਾ ਪਹਿਲਾ ਫਰਜ਼ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਇੱਕ ਬੈਂਕ ਦੇ ਵਿੱਚ ਹੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੁਲਜ਼ਮ ਦਾ ਇਕ ਸਾਥੀ ਬੈਂਕ ਦੇ ਬਾਹਰ ਰੁਕਿਆ ਤੇ ਤਿੰਨ ਸਾਥੀਆਂ ਨੇ ਬੈਂਕ ਦੇ ਅੰਦਰ ਜਾ ਕੇ ਗੰਨ-ਪੁਆਇੰਟ 'ਤੇ 20 ਲੱਖ ਰੁਪਏ ਲੁੱਟ ਲਏ।
ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ। ਲੋਕਾਂ ਨੇ ਦੱਸਿਆ ਕਿ ਤਿੰਨਾਂ ਲੁਟੇਰਿਆਂ ਨੇ ਮਾਸਕ ਨਾਲ ਮੂੰਹ ਢਕੇ ਹੋਏ ਸਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਵਿੱਚ ਲੱਗੀ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ।
ਇੱਥੇ ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਦਾ ਤਰਨਤਾਰਨ ਰੋਡ ਹਮੇਸ਼ਾ ਹੀ ਭੀੜਭਾੜ ਵਾਲਾ ਇਲਾਕਾ ਮੰਨਿਆ ਗਿਆ ਹੈ ਅਤੇ ਇਸ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ 20 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਜਾਣਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਖੜੇ ਕਰਦਾ ਹੈ ਉੱਥੇ ਹੀ ਬੈਂਕ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਦਾ ਕਿਉਂਕਿ ਬੈਂਕ ਵੱਲੋਂ ਵੀ ਕਿਸੇ ਵੀ ਤਰੀਕੇ ਦਾ ਕੋਈ ਸਿਕਿਉਰਟੀ ਗਾਰਡ ਨਹੀਂ ਸੀ ਰੱਖਿਆ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਚ ਕੀ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਗਿਰਫਤਾਰ ਕਰਦੀ ਹੈ।