ਮਾਲ ਪਟਵਾਰੀ 'ਤੇ ਰਿਸ਼ਵਤ ਲੈਣ ਦੇ ਲੱਗੇ ਦੋਸ਼ (ਵੀਡੀਓ ਵੀ ਦੇਖੋ)
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਅਪ੍ਰੈਲ 2024 - ਹਲਕਾ ਸੁਲਤਾਨਪੁਰ ਲੋਧੀ ਦੀ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਭੇਜ ਸਿੰਘ ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਹੋਈਆ ਫਸਲਾਂ ਦੇ ਮੁਆਜੇ ਅਤੇ ਅਤੇ ਇੰਤਕਾਲ ਕਰਨ ਦੇ ਪਟਵਾਰੀ ਨੇ ਪੈਸੇ ਲਏ ਸਨ । ਪਰ ਪੈਸੇ ਲੈਣ ਦੇ ਬਾਵਜੂਦ ਵੀ ਸਾਡਾ ਕੰਮ ਨਹੀਂ ਕਰ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/850366453566076
ਇਸ ਮੌਕੇ ਕਿਸਾਨ ਸ਼ਮਿੰਦਰ ਸਿੰਘ ਪੁੱਤਰ ਮੋਹਨ ਸਿੰਘ ਪਿੰਡ ਆਹਲੀ ਕਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਜਮੀਨ ਜੋ ਪਿੰਡ ਗੁਦਾ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਹੈ ਜਿਸ ਦਾ ਸਰਕਲ ਪਟਵਾਰੀ ਗੁਰਭੇਜ ਸਿੰਘ ਹੈ ਮੈਂ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣ ਲਈ ਦਿੱਤਾ ਸੀ। ਪਟਵਾਰੀ ਨੇ ਮੇਰੇ ਵਾਰ ਵਾਰ ਕਹਿਣ ਤੇ ਵੀ ਜਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਕਰਵਾਇਆ ਇੰਤਕਾਲ ਕਰਵਾਉਣ ਲਈ ਪਟਵਾਰੀ ਗੁਰਭੇਜ ਸਿੰਘ ਨੇ ਮੇਰੇ ਪਾਸੋਂ 5000 ਨਗਦ ਰਿਸ਼ਵਤ ਦੇ ਲਏ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਫਸਲ ਦੇ ਖਰਾਬੇ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਹੈ।
ਉਹ ਮੁਆਇਜਾ ਦੇਣ ਦੀ ਥਾਂ 10 ਹਾਜ਼ਰ ਰੁਪਏ ਦੀ ਮੰਗ ਕਰ ਰਿਹਾ। ਉਹਨਾਂ ਕਿਹਾ ਕਿ ਮੈਂ ਇਸ ਨੂੰ ਕਹਿੰਦਾ ਹਾਂ ਕਿ ਮੇਰੇ ਪਾਸ ਹੋਰ ਪੈਸੇ ਨਹੀਂ ਹਨ ਇਹ ਕਹਿੰਦਾ ਕਿ ਜੇ ਤੂੰ ਮੈਨੂੰ ਹੋਰ ਪੈਸੇ ਨਹੀਂ ਦੇਣੇ ਤੇਰੀ ਜਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਹੋਣਾ ਤੇ ਨਾ ਹੀ ਤੈਨੂੰ ਤੇਰੀ ਫਸਲ ਦੇ ਖਰਾਬੇ ਦੇ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਉਹ ਨਹੀਂ ਮਿਲਣਾ ਜੇ ਲੈਣਾ ਤਾਂ ਮੈਨੂੰ ਹੋਰ ਪੈਸੇ ਦੇ ਇਸ ਤੋਂ ਇਲਾਵਾ ਮੈਨੂੰ ਮਾੜਾ ਬੋਲਦਾ ਅਤੇ ਭੱਦੀ ਸ਼ਬਦਾਵਲੀ ਮੇਰੇ ਲਈ ਵਰਤਦਾ। ਇਸ ਤੋਂ ਇਲਾਵਾ ਦਰਸ਼ਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਅਹਾਲੀ ਕਲਾਂ ਨੇ ਵੀ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਮਿੰਦਰ ਸਿੰਘ, ਪੁਸ਼ਵਿੰਦਰ ਸਿੰਘ ਦਰਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਸਕਾਇਤ ਤਹਿਸੀਲਦਾਰ ਨੂੰ ਦੇ ਕੇ ਦਿੱਤੀ ਹੈ।
ਇਸ ਸਬੰਧੀ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਕਿਹਾ ਕਿ ਹਾ ਸਾਡੇ ਕੋਲ ਪਟਵਾਰੀ ਗੁਰਭੇਜ ਸਿੰਘ ਦੇ ਖਿਲਾਫ ਸ਼ਿਕਾਇਤ ਆਈ ਹੈ ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ। ਜਿਸ ਵਿੱਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਜੇ ਸਹੀ ਪਾਏ ਗਏ ਤਾਂ ਕਨੂੰਨ ਮੁਤਾਬਕ ਕਾਰਵਾਈ ਹੋਵੇਗੀ।