HC Breaking: ਬਰਜਿੰਦਰ ਸਿੰਘ ਹਮਦਰਦ ਦੀ ਪਟੀਸ਼ਨ 'ਤੇ ਸੁਣਵਾਈ ਅੱਗੇ ਪਈ , ਹਾਈ ਕੋਰਟ ਵੱਲੋਂ 31 ਮਈ ਸ਼ੁੱਕਰਵਾਰ ਨੂੰ ਫੈਸਲੇ ਦੀ ਉਮੀਦ
ਚੰਡੀਗੜ੍ਹ, 30 ਮਈ, 2024: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਜੀਤ ਦੇ ਮੈਨੇਜਿੰਗ ਏਡਿਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਉਨ੍ਹਾਂ ਦੇ ਖਿਲਾਫ ਵਿਜਿਲੈਂਸ ਵੱਲੋਂ ਦਰਜ FIR ਨੂੰ ਚੁਣੌਤੀ ਦਿੰਦੀ ਪਟੀਸ਼ਨ ਤੇ ਤੇ ਸੁਣਵਾਈ ਅਜੇ ਜਾਰੀ ਹੈ ਅਤੇ 31 ਮਈ ਸ਼ੁੱਕਰਵਾਰ ਨੂੰ ਮੁੜ ਸੁਣਵਾਈ ਹੋਣੀ ਹੈ। ਜਸਟਿਸ ਸ਼੍ਰੀ ਵਿਨੋਦ ਭਾਰਦਵਾਜ ਦੀ ਅਦਾਲਤ ਵੱਲੋਂ ਕੱਲ੍ਹ 31 ਮਈ ਨੂੰ ਜੱਜਮੈਂਟ ਦਾ ਐਲਾਨ ਹੋ ਸਕਦਾ ਹੈ । ਚੇਤੇ ਰਹੇ ਕਿ ਜੰਗ-ਏ-ਅਜ਼ਾਦੀ ਯਾਦਗਾਰ ਦੇ ਕਥਿਤ ਘਪਲੇ ਸਬੰਧੀ ਹਮਦਰਦ ਸਮੇਤ 26 ਜਣਿਆ ਖਿਆਫ ਦਰਜ FIR ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਕੇਸ ਰੱਦ ਕਰਨ ਜਾਂ ਇਸ ਦੀ ਜਾਂਚ ਕਿਸੇ ਬਾਹਰਲੀ ਏਜੰਸੀ ਤੋਂ ਕਰਾਏ ਜਾਂ ਦੀ ਮੰਗ ਕੀਤੀ ਗਈ ਸੀ । ਇਸ ਸਬੰਧੀ 16 ਕਥਿਤ ਦੋਸ਼ੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾਂ ਚੁੱਕੇ ਹਨ । ਬਰਜਿੰਦਰ ਸਿੰਘ ਹਮਦਰਦ ਨੂੰ ਵਿਜਿਲੈਂਸ ਨੇ 31 ਮਈ ਨੂੰ ਜਾਂਚ ਲਈ ਜਲੰਧਰ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ ।
ਇਸ ਕੇਸ ਨਾਲ ਸਬੰਧਿਤ ਇਹ ਖਬਰਾਂ ਵੀ ਪੜ੍ਹੋ :
Also Read: Opposition leaders strongly condemn FIR against Ajit Managing Editor Dr. Barjinder Singh Hamdard by Punjab Vigilance
Also Read: Ajit Chief Editor Barjinder Singh Hamdard among 26 persons booked by Vigilance in Jang-e-Azadi Memorial probe case-15 arrested