ਕੇਂਦਰ ਸਰਕਾਰ ਜਲਦ ਤੋਂ ਜਲਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਚੁਕਾਵੇ ਸਹੁੰ - ਗੁਰਚਰਨ ਗਰੇਵਾਲ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
- ਅੰਮ੍ਰਿਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਤੋੜਨ ਲਈ ਐਸਜੀਪੀਸੀ ਕਰ ਰਹੀ ਹੈ ਹਰ ਸੰਭਵ ਕੋਸ਼ਿਸ਼ - ਗਰੇਵਾਲ
- ਯੋਗਾ ਗਰਲ ਅਰਚਨਾ ਜਾਣ ਬੁਝ ਕੇ ਹੁਣ ਸੋਸ਼ਲ ਮੀਡੀਆ ਤੇ ਟਿੱਪਣੀਆਂ ਕਰਕੇ ਵਿਵਾਦ ਨੂੰ ਵਧਾਉਣ ਦਾ ਕਰ ਰਹੀ ਕੰਮ - ਗਰੇਵਾਲ
ਅੰਮ੍ਰਿਤਸਰ, 29 ਜੂਨ 2024 - ਆਸਾਮ ਦੀ ਡਿੱਬੜੂਗੜ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਹਨ ਲੇਕਿਨ ਹਜੇ ਤੱਕ ਉਹਨਾਂ ਵੱਲੋਂ ਸੰਸਦ ਭਵਨ ਵਿੱਚ ਜਾ ਕੇ ਮੈਂ ਅਹੁਦੇ ਦੀ ਸਹੁੰ ਨਹੀਂ ਚੁੱਕੀ ਅਤੇ ਦੁਬਾਰਾ ਅੰਮ੍ਰਿਤਪਾਲ ਸਿੰਘ ਦੇ ਉੱਪਰ ਐਨਐਸਏ ਵਧਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚੋਂ ਰੋਸ ਪਾਇਆ ਜਾ ਰਿਹਾ ਅਤੇ ਉਸ ਨੂੰ ਲੈ ਕੇ ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਅੱਜ ਪ੍ਰੈਸ ਕਾਨਫਰਸ ਵੀ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਸੰਸਦ ਭਵਨ ਵਿੱਚ ਸਹੁੰ ਚੁਕਾਵੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਾ ਚਕਾਉਣ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਰਲੀ ਮਿਲੀ ਸਾਜਿਸ਼ ਹੈ। ਅੱਗੇ ਬੋਲਦੇ ਹੋ ਇਹਨਾਂ ਨੇ ਕਿਹਾ ਕਿ ਬੇਸ਼ੱਕ ਚੋਣਾਂ ਦੌਰਾਨ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਵਿਚਾਲੇ ਕਈ ਮੱਤਭੇਦ ਰਹੇ, ਹੁਣ ਲੇਕਿਨ ਐਸਜੀਪੀਸੀ ਵੱਲੋਂ ਵੀ ਅਤੇ ਅਕਾਲੀ ਦਲ ਵੱਲੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਤੁੜਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/820633813062423
ਨਾਲ ਹੀ ਉਹਨਾਂ ਨੇ ਯੋਗਾ ਗਰਲ ਬਾਰੇ ਬੋਲਦੇ ਹੋਏ ਕਿਹਾ ਕਿ ਯੋਗਾ ਗਰਲ ਨੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਸੱਚੀ ਸਾਬਤ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰਹਾਂ ਦੇ ਮੈਸੇਜ ਪਾ ਰਹੀ ਹੈ, ਜਿਸਦੀ ਕਿ ਕੋਈ ਬੁਨਿਆਦ ਨਹੀਂ ਹੈ। ਉਹਨਾਂ ਕਿਹਾ ਕਿ ਇਸ ਨੂੰ ਜਾਣ ਕੇ ਹਿੰਦੂ-ਸਿੱਖ ਦਾ ਵਿਵਾਦ ਬਣਾਇਆ ਜਾ ਰਿਹਾ, ਅਜਿਹਾ ਬਿਲਕੁਲ ਵੀ ਨਹੀਂ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਭਾਜਪਾ ਨੇਤਾ ਜਗਮੋਹਨ ਰਾਜੂ ਵੱਲੋਂ ਤੱਤ ਦਿੱਤੇ ਜਾ ਰਹੇ ਹਨ ਕਿ ਮੁਸਲਿਮ ਭਾਈਚਾਰੇ ਵੱਲੋਂ ਵੀ ਇੱਥੇ ਨਮਾਜ਼ ਪੜ੍ਹੀ ਗਈ ਹੈ। ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਅਗਰ ਨਵਾਜ਼ ਪੜ੍ਹੀ ਹੈ ਤਾਂ ਉਧਰ ਵਾਰ ਸਾਹਿਬ ਦੇ ਬਾਹਰ ਪਰਕਰਮਾ ਦੇ ਵਿੱਚ ਬੈਠ ਕੇ ਪੜੀ ਹੈ ਅਤੇ ਸਾਡਾ ਅਰਚਨਾ ਮਕਵਾਨਾਂ ਦੇ ਨਾਲ ਕਿਸੇ ਤਰੀਕੇ ਦਾ ਵਿਵਾਦ ਨਹੀਂ ਹੈ, ਸਿਰਫ ਉਸਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਇਸ ਲਈ ਹੀ ਉਸਦੇ ਮਾਮਲਾ ਦਰਜ ਕਰਵਾਇਆ ਗਿਆ, ਬਾਕੀ ਪੁਲਿਸ ਦੀ ਕਾਰਵਾਈ ਹੈ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।