ਚਲਾਨ ਕੱਟੇ ਜਾਣ ਨੂੰ ਲੈ ਕੇ ਨਹਿੰਗ ਸਿੰਘਾਂ ਅਤੇ ਟਰੈਫਿਕ ਪੁਲਿਸ ਸਮਰਾਲਾ ਵਿਚਕਾਰ ਹੋਈ ਤਿੱਖੀ ਬਹਿਸ (ਵੀਡੀਓ ਵੀ ਦੇਖੋ)
ਰਵਿੰਦਰ ਢਿਲੋਂ
ਸਮਰਾਲਾ, 6 ਜੁਲਾਈ 2024 - ਸਮਰਾਲਾ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਅੱਜ ਨਿਹੰਗ ਸਿੰਘਾਂ ਅਤੇ ਸਮਰਾਲਾ ਟਰੈਫਿਕ ਪੁਲਿਸ ਵਿਚਾਰੇ ਪੇਚਾ ਫਸ ਗਿਆ। ਨਿਹੰਗ ਸਿੰਘਾਂ ਅਤੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ ਮੇਨ ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸ ਬਾਜੀ ਚਲਦੀ ਰਹੀ। ਨਿਹੰਗ ਸਿੰਘਾਂ ਨੇ ਟਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟਰੈਫਿਕ ਪੁਲਿਸ ਨਿਹੰਗ ਸਿੰਘਾਂ ਨੂੰ ਆਸ਼ਿਕ ਕਹਿੰਦੀ ਹੈ ਜਿਹੜਾ ਕਿ ਨਿੰਦਣਯੋਗ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/7847420765337560
ਸਿੰਘ ਕਦੇ ਆਸ਼ਕੀ ਨਹੀਂ ਕਰਦੇ ਸਿੰਘ ਆਪਣੇ ਫਰਜ ਪੂਰਾ ਕਰਦੇ ਨੇ ਅਤੇ ਸਮਰਾਲਾ ਟਰੈਫਿਕ ਪੁਲਿਸ ਆਪਣੇ ਬਣਦੇ ਕਾਨੂੰਨ ਦੇ ਮੁਤਾਬਿਕ ਜੇਕਰ ਨਿਹੰਗ ਸਿੰਘ ਦੇ ਕੋਲ ਵਾਹਨ ਚਲਾਉਣ ਲਈ ਕੋਈ ਪੂਰੇ ਕਾਗਜ ਨਹੀਂ ਹਨ ਤਾਂ ਉਹ ਚਲਾਨ ਕਰ ਸਕਦੇ ਹਨ ਪਰ ਆਸ਼ਕ ਕਹਿਣਾ ਨਿਹੰਗ ਸਿੰਘ ਸਹਿਣ ਨਹੀਂ ਕਰਨਗੇ।
ਇਸ ਸੰਬੰਧ ਦੇ ਵਿੱਚ ਟਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਤਜਿੰਦਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਟਰੈਫਿਕ ਪੁਲਿਸ ਤੇ ਦਬਾਅ ਪਾਉਣ ਲਈ ਇਕੱਠੇ ਹੋ ਕੇ ਆਏ ਸਨ ਪਰ ਟਰੈਫਿਕ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ ਅਤੇ ਕਿਸੇ ਤਰੀਕੇ ਨਾਲ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਕਰ ਰਹੀ।