ਜਲੰਧਰ ਪੱਛਮੀ ਜਿਮਨੀ ਚੋਣ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ: ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
ਦੀਦਾਰ ਗੁਰਨਾ
ਜਲੰਧਰ, 9 ਜੁਲਾਈ 2024 - ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਵਾਰਡ ਨੰਬਰ 39ਦੀ ਜੱਲੋਵਾਲ ਬਸਤੀ ਵਿਚ ਆਪ ਉਮੀਦਵਾਰ ਮਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾਕੇ ਜਿਤਾਉਣ ਲਈ ਅਪੀਲ ਕਰਦਿਆਂ ਵੱਖ ਵੱਖ ਆਪ ਆਗੂਆਂ ਵੱਲੋਂ ਮੁਹੱਲਾ ਮੁਹੱਲਾ ਘਰ ਘਰ ਜਾਕੇ ਪ੍ਰਚਾਰ ਮੁਹਿੰਮ ਚਲਾਈ ਗਈ ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਦੌਰ ਵਿੱਚ ਬਦਲੀ ।ਆਪ ਦੇ ਵੱਡੇ ਆਗੂਆਂ ਵੱਲੋਂ ਵੀ ਸਿਰਤੋੜ ਯਤਨ ਕੀਤੇ ਜਾਣ ਕਰਕੇ, ਸਰਕਾਰ ਦੀਆਂ ਉਪਲਬਧੀਆਂ ਗਿਣਾਕੇ ਵਲੰਟੀਅਰਾਂ ਆਗੂਆਂ ਦੀ ਮਿਹਨਤ ਨੂੰ ਰੰਗ ਚੜ੍ਹਿਆ ਹੋਇਆ ਮਹਿਸੂਸ ਹੁੰਦਾ ਨਜਰ ਆ ਰਿਹਾ ਹੈ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਹਰ ਹੀਲੇ ਨਾਗਰਿਕਾਂ ਨੂੰ ਉਹਨਾਂ ਦੇ ਬੁਨਿਆਦੀ ਹੱਕ ਦੇਣ ਲਈ ਵਚਨਬੱਧ ਹੈ ਤੇ ਜੋ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਪਰੇਸ਼ਾਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸਰਕਾਰ ੳਹਨਾਂ ਅਧਿਕਾਰੀਆਂ ਨਾਲ ਸਖਤੀ ਨਾਲ ਪੇਸ਼ ਆਵੇਗੀ ।
ਆਪਣੇ ਸੰਬੋਧਨ ਵਿਚ ਚੇਅਰਮੈਨ ਢਿੱਲੋਂ ਨੇ ਕਿਹਾ ਜਨਤਾ ਵੋਟਾਂ ਪਾਕੇ ਜਿਤਾਉਣ ਲਈ ਜਿੰਮੇਵਾਰੀ ਨਿਭਾਉਣ ਦਾ ਕੰਮ ਕਰੇ ।ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਦੀ ਜਿਮੇਵਾਰੀ ਉਹਨਾਂ ਦੀ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ ,ਸੁਭਾਸ਼ ਸੂਦ, ਨਿਰਮਲ ਸਿੰਘ ਸੀੜਾ ਨੇ ਵੀ ਵਿਚਾਰ ਪ੍ਰਗਟ ਕੀਤੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕੀਤੀ