ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਦਾ ਨੌਜਵਾਨਾਂ ਲਈ ਨਵਾਂ ਉਪਰਾਲ, ਫੁੱਟਬਾਲ ਟੂਰਨਾਮੈਂਟ ਦੀ ਕੀਤੀ ਸ਼ੁਰੂਆਤ (ਵੀਡੀਓ ਵੀ ਦੇਖੋ)
ਰਵਿੰਦਰ ਢਿੱਲੋਂ
ਸਮਰਾਲਾ, 19 ਜੁਲਾਈ 2024 - ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੇ ਪੰਜਾਬ ਵਿੱਚ ਅਲੱਗ ਅਲੱਗ ਜ਼ਿਲਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੁਧਿਆਣਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ ਐਸ ਪੀ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ "ਸ਼ਾਹੀ ਸਪੋਰਟਸ ਕਾਲਜ" ਸਮਰਾਲਾ ਵਿਖੇ ਫੁਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ । ਇਸ ਟੂਰਨਾਮੈਂਟ ਦਾ ਮੁੱਖ ਕਾਰਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਅਤੇ ਸੱਭਿਆਚਾਰ ਨਾਲ ਜੁੜ ਸਕਣ । ਐਸ ਐਸ ਪੀ ਖੰਨਾ ਅਮਨੀਤ ਕੋਂਡਲ ਨੇ ਆਖਿਆ ਕਿ ਜਦੋਂ ਕੋਈ ਵੀ ਨੌਜਵਾਨ ਖੇਡਾਂ ਅਤੇ ਸੱਭਿਆਚਾਰ ਨਾਲ ਜੁੜੇਗਾ ਤਾਂ ਉਸ ਦਾ ਧਿਆਨ ਨਸ਼ੇ ਵੱਲ ਨਹੀਂ ਜਾਵੇਗਾ। ਖੇਡਾਂ ਅਤੇ ਸੱਭਿਆਚਾਰ ਟੂਰਨਾਮੈਂਟ ਦੋ ਦਿਨਾਂ ਤੱਕ ਚੱਲੇਗਾ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/372388548898578