ਚੈਲੰਜ ਤੋਂ ਬਾਅਦ ਮਨਦੀਪ ਸਿੰਘ ਮੰਨਾ ਅਤੇ ਅੰਮ੍ਰਿਤਪਾਲ ਸਿੰਘ ਬੱਬਲੂ ਹੋਏ ਆਮੋ ਸਾਹਮਣੇ: ਦੇਖੋ live ਤਸਵੀਰਾ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 8 ਅਗਸਤ, 2024: ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਮਨਦੀਪ ਸਿੰਘ ਮੰਨਾ ਅਤੇ ਅੰਮ੍ਰਿਤਪਾਲ ਸਿੰਘ ਬਬਲੂ ਆਪਸ ਵਿੱਚ ਭਿੜਦੇ ਹੋਏ ਨਜ਼ਰ ਆਉਂਦੇ ਨੇ ਉਥੇ ਹੀ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਬੀਆਰਟੀ ਐਸ ਪ੍ਰੋਜੈਕਟ ਦਾ ਜਿਸ ਨੂੰ ਲੈ ਕੇ ਬੀਤੇ ਦਿਨ ਮਨਦੀਪ ਸਿੰਘ ਮੰਨਾ ਵੱਲੋਂ ਆਮ ਡਰਾਈਵਰਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਅੱਜ ਕਾਰਪੋਰੇਸ਼ਨ ਆਫਿਸ ਵਿੱਚ ਪਹੁੰਚ ਇੱਕ ਮੰਗ ਪੱਤਰ ਦਿੱਤਾ ਜਾਣਾ ਸੀ। ਜਿਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਬਬਲੂ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਉਹਨਾਂ ਦੇ ਕੰਮ ਦੇ ਵਿੱਚ ਖੱਲੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਬੀਆਰਟੀਐਸ ਪ੍ਰੋਜੈਕਟ ਦੇ ਅਧਿਕਾਰੀਆਂ ਵੱਲੋਂ ਅਤੇ ਡਰਾਈਵਰਾਂ ਵੱਲੋਂ ਅੰਮ੍ਰਿਤਪਾਲ ਦੇ ਨਾਲ ਬਦ ਸਲੂਕੀ ਕੀਤੀ ਗਈ ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਕਿਸੇ ਦੇ ਨਾਲ ਹੱਸ ਲਾਕੀ ਹੋਈ ਹੈ ਤਾਂ ਉਸ ਲਈ ਉਹ ਮਾਫੀ ਮੰਗਦੇ ਹਨ ਅਤੇ ਉਹ ਕਾਫੀ ਮੰਦਭਾਗਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/977660977494043
ਸੋਸ਼ਲ ਮੀਡੀਆ ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਮਨਦੀਪ ਸਿੰਘ ਮੰਨਾ ਨੂੰ ਇੱਕ ਵਾਰ ਫਿਰ ਤੋਂ ਅੰਮ੍ਰਿਤਪਾਲ ਸਿੰਘ ਬਬਲੂ ਵੱਲੋਂ ਚੈਲੰਜ ਕੀਤਾ ਗਿਆ ਅਤੇ ਇਸ ਚੈਲੇੰਜ ਵਿੱਚ ਅੰਮ੍ਰਿਤਪਾਲ ਸਿੰਘ ਬਬਲੂ ਨੇ ਕਿਹਾ ਸੀ ਕਿ ਮਨਦੀਪ ਸਿੰਘ ਮੰਨਾ ਵੱਲੋਂ ਜਿਸ ਤਰ੍ਹਾਂ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਉਹਨਾਂ ਦੀ ਠੱਗੀ ਦੀ ਦੁਕਾਨ ਉਹ ਬੰਦ ਕਰਾਉਣਗੇ ਜਿਸ ਨੂੰ ਲੈ ਕੇ ਅੱਜ ਨਗਰ ਨਿਗਮ ਦੇ ਵਿੱਚ ਮਨਦੀਪ ਸਿੰਘ ਮੰਨਾ ਅਤੇ ਬੀ ਆਰ ਟੀਐਸ ਪ੍ਰੋਜੈਕਟ ਦੇ ਅਧਿਕਾਰੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਸੀ ਜਿਸ ਤੋਂ ਪਹਿਲਾਂ ਉਹਨਾਂ ਦੇ ਵਿੱਚ ਅਤੇ ਬੀਆਰਡੀਐਸ ਪ੍ਰੋਜੈਕਟ ਦੇ ਅਧਿਕਾਰੀਆਂ ਵਿੱਚ ਕਾਫੀ ਤਿੱਖੀ ਬਹਿਸ ਹੁੰਦੀ ਹੋਈ ਨਜ਼ਰ ਆਈ ਅਤੇ ਬੀਆਰਟੀ ਐਸ ਦੇ ਡਰਾਈਵਰਾਂ ਵੱਲੋਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਬਬਲੂ ਦੇ ਉੱਤੇ ਧੱਕਾ ਮੁੱਕੀ ਵੀ ਕੀਤੀ ਗਈ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਬਬਲੂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਹਨਾਂ ਡਰਾਈਵਰਾਂ ਦੀ ਗੱਲਬਾਤ ਕਰਵਾ ਸਕਦੇ ਹਨ ਅਤੇ ਇਹਨਾਂ ਦੀ ਜੋ ਮੰਗ ਹੈ ਉਥੋਂ ਤੱਕ ਪਹੁੰਚਾ ਸਕਦੇ ਹਨ।
ਉਥੇ ਦੂਸਰੇ ਪਾਸੇ ਮਨਦੀਪ ਸਿੰਘ ਮੰਨਾ ਵੱਲੋਂ ਵੀ ਡਰਾਈਵਰਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਲੰਮੇ ਚਿਰ ਤੋਂ ਇਹ ਆਪਣੀ ਮੰਗ ਲੈ ਕੇ ਸਰਕਾਰ ਦੇ ਦਰਬਾਰੇ ਪਹੁੰਚ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਨਗਰ ਨਿਗਮ ਦਫਤਰ ਦੇ ਵਿੱਚ ਪਹੁੰਚ ਣਾ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਣਾ ਸੀ ਜਿਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਬੁਬਲੂ ਵੱਲੋਂ ਕਾਫੀ ਖੱਲੜ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਬਬਲੂ ਨੂੰ ਮੇਰੇ ਨਾਲ ਕੋਈ ਮੁਸ਼ਕਿਲ ਹੈ ਤਾਂ ਉਹ ਮੇਰੇ ਨਾਲ ਬਾਹਰ ਖਲੋ ਕੇ ਗੱਲ ਕਰ ਸਕਦਾ ਸੀ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਸਹਾਰਾ ਲੈ ਕੇ ਇੱਕ ਦੂਜੇ ਉੱਤੇ ਲਾਂਚਰ ਵੀ ਲਗਾ ਸਕਦੇ ਹਾਂ ਲੇਕਿਨ ਇਹਨਾਂ ਦੇ ਸਰਕਾਰੀ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਖੱਲੜ ਬਹੁਤ ਦੀ ਜਰੂਰਤ ਉਹਨਾਂ ਨੂੰ ਨਹੀਂ ਸੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਹੈ ਤਾਂ ਅਸੀਂ ਉਸ ਤੋਂ ਮਾਫੀ ਮੰਗਦੇ ਹਾਂ ਅਤੇ ਜੋ ਅਗਰ ਇਹ ਹੋਇਆ ਹੈ ਤਾਂ ਸਰਾਸਰ ਗਲਤ ਹੋਇਆ ਹੈ।
ਉੱਥੇ ਦੂਸਰੇ ਪਾਸੇ ਡਰਾਈਵਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਮੇ ਚਿਰ ਤੋਂ ਉਹ ਆਪਣੀ ਮੰਗ ਲੈ ਕੇ ਮਨਦੀਪ ਸਿੰਘ ਮੰਨਾ ਕੋ ਪਹੁੰਚ ਰਹੇ ਸਨ ਅਤੇ ਉਹਨਾਂ ਵੱਲੋਂ ਮਨਦੀਪ ਸਿੰਘ ਮਨਾਂ ਨੂੰ ਹੀ ਕਿਹਾ ਗਿਆ ਕਿ ਉਹ ਉਹਨਾਂ ਦੀ ਆਵਾਜ਼ ਚੁੱਕਣ ਉਹਨਾਂ ਨੇ ਕਿਹਾ ਕਿ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਅੱਜ ਰੋਜੀ ਰੋਟੀ ਤੋਂ ਵੀ ਮੁਮਕਿਨ ਹਨ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਾਡੇ ਇਸ ਕੰਮ ਦੇ ਵਿੱਚ ਖੱਲੜ ਪਵੇਗਾ ਤੇ ਅਸੀਂ ਉਸ ਦਾ ਮੂੰਹ ਤੋੜਵਾਂ ਜਵਾਬ ਜਰੂਰ ਦਵਾਂਗੇ
ਇੱਥੇ ਦੱਸਣ ਯੋਗ ਹੈ ਕਿ ਲੰਮੇ ਚਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਬੀਆਰਟੀ ਐਸ ਪ੍ਰੋਜੈਕਟ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਬੰਦ ਘਰ ਦਿੱਤਾ ਗਿਆ ਅਤੇ ਇਸ ਦੌਰਾਨ ਕਈ ਪਰਿਵਾਰ ਪ੍ਰਭਾਵਿਤ ਹੋਏ ਸਨ ਉੱਥੇ ਹੀ ਇਹਨਾਂ ਦੀ ਆਵਾਜ਼ ਚੁੱਕਣ ਵਾਸਤੇ ਬੀਤੇ ਦਿਨ ਵੀ ਮਨਦੀਪ ਸਿੰਘ ਮੰਨਾ ਵੱਲੋਂ ਬੀਆਰਟੀਐਸ ਪ੍ਰੋਜੈਕਟ ਵੇਰਕਾ ਵਿੱਚ ਪਹੁੰਚ ਕੇ ਇਹਨਾਂ ਦੀ ਆਵਾਜ਼ ਚੁੱਕੀ ਗਈ ਸੀ ਅਤੇ ਅੱਜ ਦੇ ਦਿਨ ਉਹਨਾਂ ਨੂੰ ਨਗਰ ਨਿਗਮ ਨੂੰ ਮੰਗ ਪੱਤਰ ਦੇਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਬਬਲੂ ਵੱਲੋਂ ਵੀ ਮਨਦੀਪ ਸਿੰਘ ਮੰਨਾ ਤੇ ਚੈਲੇੰਜ ਕਰਦੇ ਹੋਏ ਉਹਨਾਂ ਨੂੰ ਬਲੈਕ ਮੇਲਰ ਤੱਕ ਕਿਹਾ ਗਿਆ ਸੀ ਉਹ ਤੇ ਹੀ ਇਹ ਸਾਰਾ ਘਟਨਾ ਕਰਮ ਆ ਨਗਰ ਨਿਗਮ ਦੇ ਦਫਤਰ ਦੇ ਵਿੱਚ ਹੋਇਆ ਅਤੇ ਇੱਕ ਦੂਸਰੇ ਦੀ ਜਾਨ ਦੇ ਦੁਸ਼ਮਣ ਬਣਦੇ ਹੋਏ ਵੀ ਲੋਕ ਨਜ਼ਰ ਆਏ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਅਤੇ ਨਗਰ ਨਿਗਮ ਵੱਲੋਂ ਇਹ ਹੋਈ ਸਾਰੀ ਕਾਰਵਾਈ ਉੱਤੇ ਕੀ ਪ੍ਰਤਿਕਰਿਆ ਦਿੱਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਜੋ ਕਿ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ਕਿ ਬੀਆਰਟੀਐਸ ਪ੍ਰੋਜੈਕਟ ਦੇ ਡਰਾਈਵਰਾਂ ਨੂੰ ਵੀ ਦੁਬਾਰਾ ਨੌਕਰੀ ਤੇ ਰੱਖ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਨਗਰ ਨਿਗਮ ਦਫਤਰ ਦੇ ਵਿੱਚ ਖੂਬ ਹੰਗਾਮਾ ਹੋਇਆ ਅਤੇ ਅੰਮ੍ਰਿਤਪਾਲ ਸਿੰਘ ਬਬਲੂ ਨੂੰ ਧੱਕਾ ਮੁੱਕੀ ਵੀ ਕੀਤੀ ਗਈ।