ਫਾਈਲ ਫੋਟੋ
ਇਸਲਾਮਾਬਾਦ, 5 ਅਗਸਤ 2019 - ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਕਸ਼ਮੀਰ 'ਚ ਮਚੀ ਹਲਚਲ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਕਮੇਟੀ ਦੀ ਬੈਠਕ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਰਵੱਈਏ ਕਾਰਨ ਸੰਕਟ ਪੈਦਾ ਹੋ ਸਕਦਾ ਹੈ।
ਪਾਕਿਸਤਾਨ ਨੇ ਭਾਰਤ 'ਤੇ ਐੱਲਓਸੀ ਦੇ ਪਾਰ ਕਲਸਟਰ ਬੰਬ ਦਾ ਇਸਤੇਮਾਲ ਕਰਨ ਦੇ ਵੀ ਇਲਜ਼ਾਮ ਲਗਾਏ ਹਨ ਜਿਨ੍ਹਾਂ ਨੂੰ ਭਾਰਤ ਨੇ ਖਾਰਜ ਕੀਤਾ ਹੈ।
ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਐੱਲ.ਓ.ਸੀ ਦੇ ਪਾਰ ਵਸਨੀਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਿਹਾ ਹੈ।
ਇੱਕ ਟਵੀਟ ਵਿੱਚ ਇਮਰਾਨ ਖ਼ਾਨ ਨੇ ਕਿਹਾ, ''ਮੈਂ ਭਾਰਤ ਵੱਲੋਂ ਐੱਲਓਸੀ ਦੇ ਪਾਰ ਬੇਕਸੂਰ ਲੋਕਾਂ 'ਤੇ ਕਲਸਟਰ ਬੰਬਾਂ ਦੇ ਇਸਤੇਮਾਲ ਦੀ ਨਿਖੇਧੀ ਕਰਦਾ ਹਾਂ। ਇਹ ਮਨੁੱਖੀ ਕਾਨੂੰਨਾਂ ਅਤੇ ਭਾਰਤ ਦੀ 1983 ਦੀ ਖਾਸ ਹਥਿਆਰਾ ਦੀ ਕਨਵੈਨਸ਼ਨ ਦੀ ਉਲੰਘਣਾ ਹੈ।''
ਉਨ੍ਹਾਂ ਕਿਹਾ, ''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸ਼ਾਂਤੀ ਅਤੇ ਸੁਰੱਖਿਆ ਲਈ ਇਸ ਕੌਮਾਂਤਰੀ ਖ਼ਤਰੇ ਦਾ ਨੋਟਿਸ ਲੈਣਾ ਚਾਹੀਦਾ ਹੈ।''
https://twitter.com/ImranKhanPTI/status/1157963118565310464