ਨਵੀਂ ਦਿੱਲੀ, 14 ਜਨਵਰੀ 2020 - ਰਾਜਸਥਾਨ ਦੇ ਇੱਕ ਵਕੀਲ ਮੁਹੰਮਦ ਫੈਜ਼ਲ ਨੇ ਸੂਬੇ ਵਿਚ ਚੱਲ ਰਹੇ ਸੀ.ਏ.ਏ. ਵਿਰੋਧ ਪ੍ਰਦਰਸ਼ਨਾਂ ਦੌਰਾਨ ਉੱਤਰ ਪ੍ਰਦੇਸ਼ ਪੁਲਿਸ 'ਤੇ ਉਸਦੀ ਗਲਤ ਗ੍ਰਿਫਤਾਰੀ ਦਾ ਦੋਸ਼ ਲਗਾਇਆ ਹੈ।
ਇੰਡੀਆ ਟੂਡੇ ਟੀਵੀ ਦੀ ਰਿਪੋਰਟ ਮੁਤਾਬਕ ਰਾਜਸਥਾਨ ਦੇ ਕੋਟਾ ਜ਼ਿਲੇ ਦੇ ਵਸਨੀਕ ਫੈਜ਼ਲ ਨੇ ਦਾਅਵਾ ਕੀਤਾ ਹੈ ਕਿ ਉਸ ਦੁਆਰਾ ਸੀ.ਏ.ਏ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਲੋਕਾਂ ਦੀ ਮਦਦ ਲਈ ਉੱਤਰ ਪ੍ਰਦੇਸ਼ ਦੀ ਸ਼ਾਮਲੀ ਦਾ ਦੌਰਾ ਕੀਤਾ ਗਿਆ ਸੀ, ਜਿਸ 'ਚ ਯੂ.ਪੀ ਪੁਲਿਸ ਨੇ ਉਸਨੂੰ ਝੂਠਾ ਫਸਾਇਆ ਸੀ।
ਉਸਨੇ ਦਾਅਵਾ ਕੀਤਾ ਕਿ ਉਸਨੂੰ ਯੂਪੀ ਦੀ ਸ਼ਾਮਲੀ ਵਿੱਚ ਕੈਰਾਨਾ ਕੋਰਟ ਦੇ ਅੰਦਰੋਂ ਉੱਤਰ ਪ੍ਰਦੇਸ਼ ਪੁਲਿਸ ਦੀ ਐਸਓਜੀ ਟੀਮ ਨੇ ਗਲਤ ਢੰਗ ਨਾਲ ਚੁੱਕਿਆ ਸੀ। ਉਸਨੇ ਦੋਸ਼ ਲਾਇਆ ਕਿ ਯੂਪੀ ਪੁਲਿਸ ਨੇ ਉਸ ਨੂੰ ਇਹ ਕਹਿਣ ਦੇ ਬਾਵਜੂਦ ਗ੍ਰਿਫਤਾਰ ਕੀਤਾ ਸੀ ਕਿ ਉਹ ਰਾਜਸਥਾਨ ਦਾ ਇੱਕ ਵਕੀਲ ਹੈ ਜੋ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇ ਕੇ ਉਨ੍ਹਾਂ ਦੀ ਮਦਦ ਕਰਨ ਆਇਆ ਸੀ।
ਫੈਜ਼ਲ ਨੇ ਦਾਅਵਾ ਕੀਤਾ ਕਿ ਉਸ ਨੂੰ ਚਾਰ ਤੋਂ ਪੰਜ ਵਾਰ ਕਰੰਟ ਲਾਇਆ ਗਿਆ ਸੀ ਅਤੇ ਯੂ ਪੀ ਪੁਲਿਸ ਦੀ ਐਸਓਜੀ ਦੁਆਰਾ ਉਸ ਨੂੰ ਹਿਰਾਸਤ ਵਿੱਚ ਲੈ ਕੇ ਸਰੀਰਕ ਤਸੀਹੇ ਦਿੱਤੇ ਗਏ ਸਨ।
ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਹਿੰਸਾ ਫੈਲਾਉਣ ਦੇ "ਝੂਠੇ ਦੋਸ਼" ਲਗਾਏ ਸਨ ਅਤੇ ਜਾਣ ਬੁੱਝ ਕੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਵੀ ਦੋਸ਼ ਲਾਏ। ਫੈਜ਼ਲ ਨੇ ਕਿਹਾ ਹੈ ਕਿ ਉਹ ਯੂਪੀ ਪੁਲਿਸ ਖਿਲਾਫ ਕੇਸ ਦਾਇਰ ਕਰੇਗਾ ।