← ਪਿਛੇ ਪਰਤੋ
ਦਿਨਕਰ ਗੁਪਤਾ ਨੇ ਲੋਕਾਂ ਤੋਂ ਮੰਗੀ ਮੁਆਫੀ , ਕਿਹਾ ਮੇਰਾ ਕਿਸੇ ਦੇ ਮਨ ਨੂੰ ਠੇਸ ਪੁਚਾਉਣ ਦਾ ਨਹੀਂ ਸੀ ਇਰਾਦਾ ਚੰਡੀਗੜ੍ਹ , 23 ਫਰਵਰੀ, 2020 : ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਬਾਰੇ ਆਪਣੇ ਦਿੱਤੇ ਵਿਵਾਦ ਪੂਰਨ ਬਿਆਨ ਬਾਰੇ ਖੁੱਲ੍ਹੇ ਆਮ ਮਾਫ਼ੀ ਮੰਗ ਲਈ ਹੈ .ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਕਿਸੇ ਦੇ ਮਨ ਨੂੰ ਠੇਸ ਪੁਚਾਉਣ ਦਾ ਇਰਾਦਾ ਨਹੀਂ ਸੀ "ਪਰ ਫੇਰ ਵੀ ਮੇਰੇ ਸ਼ਬਦਾਂ ਨਾਲ ਜੇ ਕਿਸੇ ਨੂੰ ਦੁੱਖ ਪੁੱਜਾ ਹੈ ਤਾਂ ਮੈਂ ਦਿਆਨਤਦਾਰੀ ਨਾਲ ਅਫ਼ਸੋਸ ਜ਼ਾਹਿਰ ਕਰਦਾ ਹਾਂ ." ਆਪਣੇ ਇੱਕ ਟਵੀਟ ਵਿਚ ਦਿਨਕਰ ਗੁਪਤਾ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਨਾਗਰਿਕ ਦੀ ਖ਼ੁਸ਼ਹਾਲੀ ਲਈ ਸੁਰੱਖਿਅਤ ਅਤੇ ਪੁਰ ਅਮਨ ਮਾਹੌਲ ਚਾਹੁੰਦੇ ਹਨ .
Total Responses : 265