ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 20 ਅਕਤੂਬਰ 2020 : ਅੱਜ ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ ਦੇ ਦੂਜੇ ਦਿਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ 3 ਮਤੇ ਪੇਸ਼ ਕੀਤੇ। ਕੈਪਟਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਕਿਸੇ ਅੱਗੇ ਝੁਕਣਗੇ ਨਹੀਂ ਤੇ ਜੇ ਉਨ੍ਹਾਂ ਨੂੰ ਅਸਤੀਫਾ ਦੇਣ ਦੀ ਨੌਬਤ ਆਈ ਤਾਂ ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ। ਨਵਜੋਤ ਸਿੱਧੂ ਨੇ ਕੈਪਟਨ ਦੀ ਸਪੀਚ ਤੋਂ ਬਾਅਦ ਆਪਣੇ ਅੰਦਾਜ਼ 'ਚ ਕੈਪਟਨ ਅਮਰਿੰਦਰ ਦੀਆਂ ਤਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ---
-----------
"ਅੱਜ ਸਾਰੀ ਵਿਧਾਨ ਸਭਾ 'ਚ ਜੋ ਸੀ.ਐਮ ਸਾਬ੍ਹ ਦਾ ਫੈਸਲਾ ਹੈ,
ਇਹ ਸੈਂਟਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ 'ਤੇ ਚਪੇੜ ਹੈ ਤੇ ਏਸ ਚਪੇੜ ਦੀ ਗੂੰਜ ਪੂਰੇ ਹਿੰਦੁਸਤਾਨ 'ਚ ਗਈ ਹੈ।"
-----------
ਕੈਪਟਨ ਦੇ ਭਾਸ਼ਣ ਤੋਂ ਬਾਅਦ ਸਪੀਕਰ ਵਿਧਾਨ ਸਭਾ ਦੁਆਰਾ ਨਵਜੋਤ ਸਿੱਧੂ ਨੂੰ ਬੋਲਣ ਲਈ ਸਮਾਂ ਦਿੱਤਾ ਗਿਆ। ਸਿੱਧੂ ਅਜੇ ਆਪਣਾ ਭਾਸ਼ਣ ਸ਼ੁਰੂ ਹੀ ਕਰਨ ਲੱਗੇ ਸੀ ਕਿ ਸੀ.ਐਮ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਤੋਂ ਚੱਲ ਰਿਹਾ ਲਾਈਵ ਟੈਲੀਕਾਸਟ ਉਥੇ ਹੀ ਬੰਦ ਹੋ ਗਿਆ। ਜਿਸ 'ਤੇ ਵਿਰੋਧੀ ਧਿਰਾਂ ਨੇ ਇਤਰਾਜ਼ ਵੀ ਜਤਾਇਆ ਹੈ ਕਿ ਬਾਕੀ ਦੇ ਵਿਧਾਇਕਾਂ ਦਾ ਲਾਈਵ ਟੈਲੀਕਾਸਟ ਕਿਉਂ ਬੰਦ ਕੀਤਾ ਗਿਆ।
ਜਿਹੜੇ ਨਵਜੋਤ ਸਿੱਧੂ ਕਦੇ ਪੰਜਾਬ ਵਿਧਾਨ ਸਭਾ ਅੰਦਰ ਕੈਪਟਨ ਦੀ ਸੀਟ ਦੇ ਮਗਰ ਦੂਜੀ ਲਾਈਨ 'ਚ ਬੈਠਦੇ ਸਨ, ਅੱਜ ਉਹ ਦੂਜੀ ਰੋਅ 'ਚ ਪਿੱਛਿਉਂ ਦੂਜੇ ਨੰਬਰ ਦੇ ਬੈਂਚ 'ਤੇ ਬੈਠੇ ਦਿਖਾਈ ਦਿੱਤੇ। ਪਾਰਟੀ ਨਾਲ ਵਧੀ ਤਲਖੀ ਤੋਂ ਬਾਅਦ ਸਿੱਧੂ ਸੋਮਵਾਰ ਨੂੰ ਸੱਦੇ ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ 'ਚ ਕਾਂਗਰਸੀ ਵਿਧਾਇਕ ਅਤੇ ਆਪਣੇ ਦੋਸਤ ਪਰਗਟ ਸਿੰਘ ਨਾਲ ਵਿਧਾਨ ਸਭਾ 'ਚ ਪਹੁੰਚੇ ਸਨ।
ਹੇਠ ਦੇਖੋ ਵੀਡਿਉ
https://www.facebook.com/watch/?v=387220229119364