ਜੌੜਾ ( ਜ਼ੀਰਾ ) ਧੀ ਤੇ ਅਲਕੜਾ (ਬਰਨਾਲਾ) ਦੀ ਨੂੰਹ ਬਣੀ ਕੈਨੇਡਾ ਵਿੱਚ ਐਮ ਐਲ ਏ
ਬਲਜਿੰਦਰ ਸੇਖੋਂ
ਟੋਰਾਂਟੋ, 10 ਨਵੰਬਰ, 2020:
ਅੱਜ ਕੱਲ ਦੁਨੀਆਂ ਭਰ ਦੀ ਸਿਆਸਤ ਵਿੱਚ ਭਾਰਤੀ ਮੂਲ ਦੇ ਪ੍ਰਵਾਸੀ ਜਿੱਤ ਦੇ ਪਰਚਮ ਲਹਿਰਾ ਰਹੇ ਹਨ।ਹੁਣ ਇਸ ਵਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਦੀ ਚੜ੍ਹਤ ਰਹੀ ਹੈ।ਡਾਕ ਰਾਹੀਂ ਪਈਆਂ ਵੋਟਾਂ ਦੀ ਲੰਬੀ ਚੱਲੀ ਗਿਣਤੀ ਉਪਰੰਤ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੌੜਾ( ਨੇੜੇ ਜ਼ੀਰਾ) ਦੀ ਜੰਮਪਲ ਅਤੇ ਜਿਲ੍ਹਾ ਬਰਨਾਲਾ ਦੇ ਪਿੰਡ ਅਲਕੜਾ ਦੀ ਨੂੰਹ ਹਰਵਿੰਦਰ ਸੰਧੂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਚ ਵਰਨਨ ਮੋਨਾਸ਼ੀ ਹਲਕੇ ਤੋਂ ਐਮਐਲਏ ਵੱਜੋਂ ਜਿੱਤ ਹਾਸਿਲ ਕਰਕੇ ਇਲਾਕੇ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ।
ਐਮਐਲਏ ਬਣੀ ਹਰਵਿੰਦਰ ਸੰਧੂ ਨੇ ਲਿਬਰਲ ਪਾਰਟੀ ਦੇ ਪਿਛਲੇ ਜੇਤੂ ਉਮੀਦਵਾਰ ਏਰਿਕ ਫੋਸਟਰ ਨੂੰ 424 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।ਪੇਸ਼ੇ ਵਜੋਂ ਨਰਸ ਹਰਵਿੰਦਰ ਸੰਧੂ ਦੀ ਜਿੱਤ ਦੀ ਖੁਸ਼ੀ ਵਿੱਚ ਉਸਦੇ ਜੱਦੀ ਪਿੰਡ ਅਤੇ ਸਹੁਰੇ ਘਰ ਖੁਸ਼ੀ ਦਾ ਮਾਹੌਲ ਹੈ।
ਇਸ ਸੀਟ ਤੋਂ ਜਿੱਤਣ ਵਾਲੀ ਸੰਧੂ ਐਨਡੀਪੀ ਦੀ ਪਹਿਲੀ ਉਮੀਦਵਾਰ ਹੈ।ਟੋਰਾਂਟੋ ਵਿੱਚ ਉਹਨਾਂ ਦੇ ਕਰੀਬੀ ਰਿਸ਼ਤੇਦਾਰਾਂ ਤੇ ਮਿੱਤਰ ਜੱਸੀ ਸੰਧੂ ਢੰਡੀਆਂ , ਜਰਮਨ ਸੰਧੂ ,ਦਿਲਬਾਗ ਸਿੰਘ ਸੰਧੂ ਢੰਡੀਆਂ ,ਸਰਦਾਰ ਨਛੱਤਰ ਸਿੰਘ ਸੰਧੂ ਢੰਡੀਆਂ , ਆਰਟਿਸਟ ਬਲਜਿੰਦਰ ਸੇਖਾ , ਵਿਸਵਜੀਤ ਗੋਲਡੀ ਜ਼ੀਰਾ , ਹਰਬੰਸ ਸਿੰਘ ਸੇਖਾ ਜ਼ੀਰਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।