ਲਿਖੋ ਕਿ ਬਾਦਲ ਨੇ ਪ੍ਰੈੱਸ ਤੋ ਸਾਰੇ ਸਰੂਪ ਲਏ , ਨਾਗਪੁਰ ਪੁਚਾ ਤੇ ....ਜਥੇਦਾਰ ਅਕਾਲ ਤਖ਼ਤ ਤੇ ਕੀਤਾ ਸਨਸਨੀਖ਼ੇਜ਼ ਖ਼ੁਲਾਸਾ
ਅੰਮ੍ਰਿਤਸਰ, 17 ਨਵੰਬਰ, 2020: "ਲਿਖੋ ਕਿ ਬਾਦਲ ਨੇ ਪ੍ਰੈੱਸ ਤੋ ਸਾਰੇ ਸਰੂਪ ਲਏ , ਨਾਗਪੁਰ ਪੁਚਾ ਤੇ .. ਤਾਂ ਸਾਰਾ ਪੰਥ ਕਹੇਗਾ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ.." ਇਹ ਰਾਏ ਕਿਸੇ ਭੱਦਰ ਪੁਰਸ਼ ਨੇ ਜਥੇਦਾਰ ਅਕਾਲ ਤਖ਼ਤ ਨੂੰ ਉਸ ਵੇਲੇ ਦਿੱਤੀ ਸੀ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦੇ ਮਸਲੇ ਬਾਰੇ ਜਾਂਚਾਂ ਕਰਵਾ ਰਹੇ ਸਨ .
ਇਹ ਸਨਸਨੀਖ਼ੇਜ਼ ਖ਼ੁਲਾਸਾ ਖ਼ੁਦ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਉਸ ਵੇਲੇ ਕੀਤੇ ਜਦੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ .
ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਬਾਰੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿਨ ਰਾਤ ਘਪਲੇ ਦੀ ਜਾਂਚ ਕੀਤੀ ਜਾ ਸੀ ਅਤੇ ਸਾਰੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਤਾਂ ਇਸ ਦੌਰਾਨ ਹੀ ਇੱਕ ਭੱਦਰ ਪੁਰਸ਼ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਜਾਂਚ 'ਚ ਇੱਕ ਗੱਲ ਲਿਖ ਦੇਣ ਜਿਸ ਨਾਲ ਸਾਰਾ ਪੰਥ ਕਹੇਗਾ ਕਿ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਕਿ ਉਹ ਜਾਂਚ 'ਚ ਲਿਖ ਦੇਣ ਕਿ ਬਾਦਲ ਆਏ ਅਤੇ ਪ੍ਰੈੱਸ ਤੋਂ ਸਾਰੇ ਸਰੂਪ ਲਏ ਅਤੇ ਨਾਗਪੁਰ ਪਹੁੰਚਾ ਤੇ।
ਗਿਆਨੀ ਜੀ ਨੇ ਅੱਗੇ ਕਿਹਾ ਕਿ ਭਰਪੂਰ ਨੇ ਇਹ ਵੀ ਕਿਹਾ ਕਿ ਚਾਹੇ ਤੁਸੀਂ ਜਿੰਨੀ ਮਰਜ਼ੀ ਸੱਚੀ ਰਿਪੋਰਟ ਪੇਸ਼ ਕਰ ਦਿਓ ਇਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਚੜ੍ਹ ਕੇ ਆਉਣਗੇ। ਉਨ੍ਹਾਂ ਦੀ ਇਹੋ ਗੱਲ ਸੱਚੀ ਹੋਈ। ਸੱਚੀ ਰਿਪੋਰਟ ਆਉਣ 'ਤੇ ਵੀ ਇਹ ਲੋਕ ਅਕਾਲ ਤਖ਼ਤ ਸਾਹਿਬ 'ਤੇ ਚੜ੍ਹ ਕੇ ਆਏ।