← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 3 ਦਸੰਬਰ 2020 - ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਬਹੁਤ ਹੀ ਸ਼ਾਂਤੀਪੂਰਵਕ ਅਤੇ ਜਮਹੂਰੀ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਕਿਸਾਨ ਜੱਥੇਬੰਦੀਆਂ ਪੜਾਅ ਦਰ ਪੜਾਅ ਆਪਣੇ ਪੈਂਤੜਿਆਂ ਅਨੁਸਾਰ ਚੱਲ ਰਹੀਆਂ ਹਨ। ਕੋਈ ਸ਼ਰਾਰਤੀ ਅਨਸਰ ਘੋਲ ਵਿੱਚ ਆ ਕੇ ਇਸਨੂੰ ਕੋਈ ਗਲਤ ਹਰਕਤ ਕਰਕੇ ਬਦਨਾਮ ਨਾ ਕਰ ਜਾਵੇ ਇਸ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਸਿੰਘੂ ਬਾਰਡਰ ਉੱਪਰ ਤੈਨਾਤ ਪੁਲਿਸ ਦੀ ਕਤਾਰ ਦੇ ਬਿਲਕੁਲ ਸਾਹਮਣੇ ਨੌਜਵਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਜੋ ਕਿਸੇ ਨੂੰ ਵੀ ਪੁਲਿਸ ਵਾਲੇ ਪਾਸੇ ਜਾਣ ਨਹੀਂ ਦਿੰਦੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਇਹ ਸਭ ਇਸ ਲਈ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਆੜ ਵਿੱਚ ਕੋਈ ਸ਼ਰਾਰਤੀ ਅਨਸਰ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਪੁਲਿਸ ਨਾਲ ਛੇੜਖਾਨੀ ਨਾ ਕਰ ਸਕੇ ਅਤੇ ਸਰਕਾਰਾਂ ਇਸ ਗੱਲ ਦਾ ਫਾਇਦਾ ਨਾ ਉਠਾ ਸਕਣ। ਕਿਸਾਨ ਜੱਥੇਬੰਦੀਆਂ ਵੱਲੋਂ ਚੁੱਕੇ ਇਸ ਕਦਮ ਦੀ ਚੁਫੇਰਿਓਂ ਤਾਰੀਫ ਹੋ ਰਹੀ ਹੈ ਅਤੇ ਇਹ ਕਿਸਾਨ ਜੱਥੇਬੰਦੀਆਂ ਦੀ ਸੂਝ ਦਾ ਪ੍ਰਤੀਕ ਹੈ।
Total Responses : 260