ਕੰਗਨਾ ਥੱਪੜ ਕਾਂਡ! Kulwinder Kaur ਦੇ ਭਰਾ ਨੇ ਤਬਾਦਲੇ ਦੀ ਖਬਰ ਦੀ ਦੱਸੀ ਸੱਚਾਈ (ਵੀਡੀਓ ਵੀ ਦੇਖੋ)
- ਕਿਹਾ ਪਰਿਵਾਰ ਚੜ੍ਹਦੀ ਕਲਾ ਵਿੱਚ, ਸਾਡੇ ਕੋਲ ਮਾਫੀ ਨਾਮ ਦਾ ਸ਼ਬਦ ਨਹੀਂ ਹੈ
ਰਾਜੂ ਗੁਪਤਾ
ਜਲੰਧਰ, 3 ਜੁਲਾਈ 2024 - ਅੱਜ ਸਵੇਰ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿ ਕੰਗਣਾ ਰਨੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਹੈ। ਇਸ ਬਾਬਤ ਉਸਦੇ ਭਰਾ ਸ਼ੇਰ ਸਿੰਘ ਮਹੀਂਵਾਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਦੱਸਿਆ ਹੈ ਕਿ ਤਬਾਦਲਾ ਉਸਦੇ ਭੈਣ ਦੇ ਪਤੀ ਦਾ ਹੋਇਆ ਹੈ, ਕੁਲਵਿੰਦਰ ਨੂੰ ਉਨਾਂ ਦੇ ਨਾਲ ਅਟੈਚ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਪਰਿਵਾਰ ਬਿਲਕੁਲ ਚੜਦੀ ਕਲਾ ਵਿੱਚ ਹੈ। ਉਸਨੇ ਅੱਗੇ ਦੱਸਿਆ ਕਿ ਥੱਪੜ ਕਾਂਡ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸਾਡੇ ਕੋਲ ਮਾਫੀ ਨਾਮ ਦਾ ਕੋਈ ਸ਼ਬਦ ਨਹੀਂ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/7870412596314703