ਫਿਲਮੀ ਸਟਾਈਲ 'ਚ ਵਾਰਦਾਤ! ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਤੇਲ ਭਰਵਾ ਕੇ ਹੋ 5 ਨੌਜਵਾਨ ਗਏ ਫਰਾਰ, ਪੁਲਿਸ ਨੇ 24 ਘੰਟਿਆਂ ਚ ਫੜੇ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ, 9 ਅਗਸਤ 2024- ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਣ ਦੇ ਦੜਾਵਾਲੀ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ ਦੋ ਵਜੇ ਪਿਸਤੌਲ ਦੀ ਨੋਕ ਤੇ ਗੱਡੀ ਵਿੱਚ ਦੋ ਹਜ਼ਾਰ ਦਾ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ ਪੰਜ ਨੌਜਵਾਨਾਂ ਨੂੰ ਥਾਂਣਾ ਘੁਮਾਣ ਦੀ ਪੁਲਿਸ ਟੀਮ ਨੇ 24 ਘੰਟਿਆਂ ਵਿੱਚ ਚੋਰੀ ਦੀ ਗੱਡੀ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਪ੍ਰੈਸ ਵਾਰਤਾ ਦੌਰਾਨ ਡੀ ਐਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇਹਨਾਂ ਪੰਜਾਂ ਨੌਜਵਾਨਾਂ ਨੂੰ ਕਾਬੁ ਕਰਦੇ ਹੋਏ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਨੌਜਵਾਨ ਦੂਸਰੇ ਜਿਲੇ ਵਿਚੋਂ ਆਣ ਕੇ ਇਥੇ ਲੁੱਟਾ ਖੋਹਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਉੱਤੇ ਪਹਿਲਾ ਵੀ ਕਈ ਕੇਸ ਦਰਜ ਹਨ ਅਤੇ ਇਹਨਾਂ ਦਾ ਰਿਮਾਂਡ ਲੈਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ