ਜਥੇਦਾਰ ਅਕਾਲ ਤਖਤ ਨੂੰ ਮਿਲੇਗਾ ਅਕਾਲੀ ਦਲ ਵਫ਼ਦ
ਅੰਮ੍ਰਿਤਸਰ, 22 ਅਕਤੂਬਰ 2024- ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਦਾ ਵਫ਼ਦ ਮਿਲਣ ਲਈ ਅੰਮ੍ਰਿਤਸਰ ਪਹੁੰਚ ਗਿਆ ਹੈ। ਜਿਥੇ ਕਿਸੇ ਅਹਿਮ ਮਸਲੇ ਬਾਰੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਦੱਸ ਦਈਏ ਕਿ, ਅੱਜ ਅਕਾਲੀ ਦਲ ਦੀ ਚੰਡੀਗੜ੍ਹ ਵਿਚ ਅਹਿਮ ਮੀਟਿੰਗ ਹੋਈ, ਜਿਸ ਵਿਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।