← ਪਿਛੇ ਪਰਤੋ
ਯੂਕਰੇਨ ਨੇ ਟੈਲੀਗ੍ਰਾਮ ਐਪ 'ਤੇ ਲਾਈ ਪਾਬੰਦੀ ਯੂਕਰੇਨ : ਯੂਕਰੇਨ ਦੀ ਸਰਕਾਰ ਨੇ ਰੂਸ ਨਾਲ ਜੰਗ ਦੇ ਦੌਰਾਨ ਟੈਲੀਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਵੱਲੋਂ ਟੈਲੀਗ੍ਰਾਮ ਦੀ ਵਰਤੋਂ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਰੂਸ ਇਸ ਦੀ ਵਰਤੋਂ ਜਾਸੂਸੀ ਲਈ ਕਰ ਸਕਦਾ ਹੈ। ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਯੂਕਰੇਨ ਦੀ GUR ਮਿਲਟਰੀ ਇੰਟੈਲੀਜੈਂਸ ਏਜੰਸੀ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਰੂਸ ਇਸ ਪਲੇਟਫਾਰਮ 'ਚ ਘੁਸਪੈਠ ਕਰਨ 'ਚ ਸਮਰੱਥ ਹੈ।
Total Responses : 208