ਸੰਜੇ ਕੁਮਾਰ ਪੰਕਜ ਨੇ ਪਟਿਆਲਾ ਲੋਕੋਮੋਟਿਵ ਵਰਕਸ ਦਾ ਕੀਤਾ ਦੌਰਾ
ਪਟਿਆਲਾ, 28ਜੂਨ.2024 - ਸੰਜੇ ਕੁਮਾਰ ਪੰਕਜ, ਅੱਡੀਸ਼ਨਾਲ ਮੇਂਬਰ/ਪੀ ਯੂ, ਰੇਲਵੇ ਬੋਰਡ, ਨਵ ਦਿੱਲੀ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ) ਦਾ ਦੌਰਾ ਕੀਤਾ। ਪੀ.ਐਲ.ਡਬਲਯੂ. ਦੇ ਪ੍ਰਮੁੱਖ ਮੁੱਖ ਪ੍ਰਸ਼ਾਸਕੀ ਅਧਿਕਾਰੀ (ਪੀ.ਸੀ.ਏ.ਓ.) ਸ਼੍ਰੀ ਪ੍ਰਮੋਦ ਕੁਮਾਰ, ਸੀਨੀਅਰ ਪੀ.ਐਲ.ਡਬਲਯੂ ਅਧਿਕਾਰੀਆਂ ਦੇ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਦੌਰੇ ਦੌਰਾਨ, ਸ਼੍ਰੀ ਪੰਕਜ ਨੇ ਪੀ ਐਲ ਡਬਲਯੂ ਵਰਕਸ਼ਾਪ ਦੀਆਂ ਵੱਖ-ਵੱਖ ਸ਼ੋਪ ਦਾ ਦੌਰਾ ਕੀਤਾ, ਮੁੱਖ ਸ਼ੋਪ ਜਿਵੇਂ ਕਿ ਟ੍ਰੈਕਸ਼ਨ ਮੋਟਰ ਸ਼ਾਪ, ਕੋਇਲ ਸ਼ਾਪ, ਅਤੇ ਐਲ ਏ ਐੱਸ ਜਿੱਥੇ ਇਲੈਕਟ੍ਰਿਕ ਲੋਕੋਮੋਟਿਵ ਬਣਾਏ ਜਾਂਦੇ ਹਨ, 'ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਕਰਮਚਾਰੀਆਂ ਦੁਆਰਾ ਕੀਤੀ ਜਾ ਰਹੀ ਨਿਰਮਾਣ ਪ੍ਰਕਿਰਿਆ ਨੂੰ ਦੇਖਿਆ ਅਤੇ ਗੁਣਵੱਤਾ ਦੇ ਮਿਆਰ ਨੂੰ ਵਧਾਉਣ ਲਈ ਕੀਮਤੀ ਸੁਝਾਅ ਦਿੱਤੇ। ਸ਼੍ਰੀ ਪੰਕਜ ਨੇ ਕਰਮਚਾਰੀਆਂ ਦੀ ਉਹਨਾਂ ਦੇ ਕੁਸ਼ਲ ਕੰਮ ਲਈ ਤਾਰੀਫ ਵੀ ਕੀਤੀ, ਖਾਸ ਤੌਰ ਤੇ ਇਲੈਕਟ੍ਰਿਕ ਲੋਕੋਮੋਟਿਵਜ਼ ਦੇ ਨਿਰਮਾਣ ਵਿੱਚ ਗਤੀ ਅਤੇ ਸਮਰਪਣ ਨੂੰ ਉਜਾਗਰ ਕੀਤਾ। ਦੌਰੇ ਤੋਂ ਬਾਅਦ, ਸ਼੍ਰੀ ਪੰਕਜ ਨੇ ਪੀ.ਸੀ.ਏ.ਓ. ਕਾਨਫਰੰਸ ਰੂਮ ਵਿੱਚ ਪੀ ਐਲ ਡਬਲਯੂ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿੱਥੇ ਉਹਨਾਂ ਨੇ ਇਲੈਕਟ੍ਰਿਕ ਲੋਕੋਮੋਟਿਵਜ਼ ਦੀ ਗੁਣਵੱਤਾ ਵਿੱਚ ਸੁਧਾਰ ਲਈ ਆਪਣੀ ਸੂਝ ਅਤੇ ਸੁਝਾਅ ਸਾਂਝੇ ਕੀਤੇ। ਇਸ ਤੋਂ ਇਲਾਵਾ, ਉਹ ਵੱਖ-ਵੱਖ ਯੂਨੀਅਨਾਂ ਨੂੰ ਮਿਲੇ , ਉਨ੍ਹਾਂ ਦੀਆਂ ਮੁੱਦਿਆਂ ਨੂੰ ਧਿਆਨ ਸੁਣਿਆ । ਸ਼੍ਰੀਮਤੀ ਰਾਧਾ ਰਾਘਵ , ਪ੍ਰਧਾਨ , ਪੀ.ਐਲ.ਡਬਲਯੂ. ਮਹਿਲਾ ਭਲਾਈ ਸੰਸਥਾ ਅਤੇ ਹੋਰ ਮੈਂਬਰ ਨੇ ਸ਼੍ਰੀਮਤੀ ਤਨੂਜਾ ਪੰਕਜ ਦਾ ਵੀ ਨਿੱਘਾ ਸੁਆਗਤ ਕੀਤਾ ।