ਹਿਮਾਚਲ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਕਾਰਨ ਤਬਾਹੀ
ਸ਼ਿਮਲਾ, 28 ਜੂਨ 2024- ਦੱਖਣ-ਪੱਛਮੀ ਮਾਨਸੂਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੁੰਦੇ ਹੀ ਤਬਾਹੀ ਮਚਾਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੌਨਸੂਨ ਦੀ ਪਹਿਲੀ ਬਾਰਸ਼ ਦੇਰੀ ਨਾਲ ਪੁੱਜੀ, ਜਿਸ ਕਾਰਨ ਸ਼ਿਮਲਾ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਰੀਬ ਅੱਠ ਵਾਹਨ ਨੁਕਸਾਨੇ ਗਏ ਹਨ।
ਸ਼ਹਿਰ ਵਿੱਚ ਮਲਿਆਣਾ, ਚਮਿਆਣਾ, ਭੱਟਾਕੁਫਰ, ਮਿੰਨੀ ਕੁਫਤਧਾਰ ਸਮੇਤ ਹੋਰ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ ਹੈ। ਚਮਿਆਣਾ ਵਿੱਚ ਸੜਕ ਕਿਨਾਰੇ ਖੜ੍ਹੇ ਤਿੰਨ ਵਾਹਨ ਮਲਬੇ ਹੇਠ ਦੱਬ ਗਏ। ਜਦੋਂ ਕਿ ਮਲਿਆਣਾ ਵਿੱਚ ਪਹਾੜੀ ਤੋਂ ਵੱਡੀਆਂ ਚੱਟਾਨਾਂ ਸੜਕ ਕਿਨਾਰੇ ਖੜ੍ਹੇ ਚਾਰ ਵਾਹਨਾਂ ’ਤੇ ਡਿੱਗ ਗਈਆਂ। ਇਸ ਕਾਰਨ ਦੋ ਵਾਹਨ ਤਬਾਹ ਹੋ ਗਏ।