ਦਿੱਲੀ-NCR 'ਚ ਭਾਰੀ ਮੀਂਹ- ਕਈ ਥਾਵਾਂ 'ਤੇ ਲੱਗੇ ਜਾਮ
ਨਵੀਂ ਦਿੱਲੀ, 28 ਜੂਨ 2024- ਸ਼ੁੱਕਰਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ। ਦਿੱਲੀ 'ਚ ਕਈ ਥਾਵਾਂ 'ਤੇ ਟ੍ਰੈਫਿਕ ਜਾਮ ਹੈ। ਮੰਡਾਵਲੀ-ਬਦਰਪੁਰ ਬਾਰਡਰ-ਮਹਿਰੌਲੀ, ਮਿੰਟੋ ਰੋਡ ਪੁਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ ਹਨ। ਸੂਚਨਾ ਇਹ ਵੀ ਹੈ ਕਿ, ਜਲ ਮੰਤਰੀ ਆਤਿਸ਼ੀ ਦੇ ਘਰ ਪਾਣੀ ਭਰ ਗਿਆ ਹੈ।
ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ। ਇਸ ਦੇ ਨਾਲ ਹੀ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਕਈ ਵੀਡੀਓਜ਼ ਪੋਸਟ ਕੀਤੀਆਂ। ਅਜਿਹੇ 'ਚ ਜੇਕਰ ਤੁਸੀਂ ਦਫਤਰ ਜਾਣ ਲਈ ਘਰੋਂ ਨਿਕਲ ਰਹੇ ਹੋ ਤਾਂ ਇਨ੍ਹਾਂ ਸੜਕਾਂ 'ਤੇ ਸਾਵਧਾਨੀ ਨਾਲ ਚੱਲੋ।
ਭਾਜਪਾ ਕੌਂਸਲਰ ਨੇ ਚਲਾਈ ਬੇੜੀ
ਭਾਜਪਾ ਦੇ ਕੌਂਸਲਰ ਰਵਿੰਦਰ ਸਿੰਘ ਨੇਗੀ ਨੇ ਦਿੱਲੀ ਸਰਕਾਰ ਵਿਰੁੱਧ ਪ੍ਰਤੀਕਾਤਮਕ ਰੋਸ ਵਜੋਂ ਪਾਣੀ ਭਰਨ ਦੇ ਵਿਚਕਾਰ ਇੱਕ ਬੇੜੀ ਨੂੰ ਚਲਾਇਆ। ਉਨ੍ਹਾਂ ਕਿਹਾ ਕਿ ਸਾਰੀਆਂ ਡਰੇਨਾਂ ਓਵਰਫਲੋ ਹੋ ਰਹੀਆਂ ਹਨ। ਮੌਨਸੂਨ ਤੋਂ ਪਹਿਲਾਂ ਇਨ੍ਹਾਂ ਦੀ ਸਫ਼ਾਈ ਨਹੀਂ ਕੀਤੀ ਗਈ। ਇਸ ਕਾਰਨ ਪਾਣੀ ਭਰ ਗਿਆ ਹੈ। ਵਿਨੋਦ ਨਗਰ ਪਾਣੀ ਵਿਚ ਡੁੱਬ ਗਿਆ ਹੈ।