SYL ਵਿਵਾਦ: ਸੀਐੱਮ ਸੈਣੀ ਨੇ ਕਿਹਾ- ਪੰਜਾਬ ਸਾਡਾ ਵੱਡਾ ਭਰਾ, ਛੋਟੇ ਭਰਾ ਨੂੰ ਨਿਰਾਸ਼ ਨਾ ਕਰਨਾ ਵੱਡੇ ਭਰਾ ਦਾ ਫਰਜ਼
ਚੰਡੀਗੜ੍ਹ, 28 ਜੂਨ 2024- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਮੱਥਾ ਟੇਕਣ ਤੋਂ ਬਾਅਦ ਸੀਐੱਮ ਨਾਇਬ ਸਿੰਘ ਸੈਣੀ ਵੱਲੋਂ ਪੱਤਰਕਾਰਾਂ ਨਾਲ ਐਸ ਵਾਈ ਐੱਲ ਮੁੱਦੇ ਤੇ ਗੱਲਬਾਤ ਕੀਤੀ ਗਈ। ਐੱਸ.ਵਾਈ.ਐੱਲ ਦੇ ਮੁੱਦੇ 'ਤੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਤੇ ਵੱਡੇ ਭਰਾ ਦਾ ਫਰਜ਼ ਬਣਦਾ ਹੈ ਕਿ ਉਹ ਛੋਟੇ ਭਰਾ ਨੂੰ ਨਿਰਾਸ਼ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਇੱਕ ਪਰਿਵਾਰ, ਇੱਕ ਘਰ ਹਨ, ਇਸ ਲਈ ਉਹ ਵੱਡੇ ਭਰਾ ਨੂੰ ਬੇਨਤੀ ਕਰਦੇ ਹਨ ਕਿ ਸਾਨੂੰ ਪਾਣੀ ਦਿੱਤਾ ਜਾਵੇ।