ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਨੇ ਲਾਈ ਟਰੰਪ ਦੀ ਕਲਾਸ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ),8 ਜਨਵਰੀ 2021 : ਅਮਰੀਕਾ ਦਾ ਕੈਪੀਟਲ ਹਾਊਸ ਜਾਣੀ ਸੰਸਦ ਭਵਨ ਵਾਸ਼ਿੰਗਟਨ ਡੀਸੀ ਵਿੇਚ ਸਥਿਤ ਹੈ, ਅਤੇ ਇਹ ਸੰਨ 1800 ਵਿੱਚ ਹੋਂਦ ਵਿੱਚ ਆਇਆ ਸੀ। ਯੁੱਧਾਂਜੰਗਾਂ ਵਿੱਚ ਇਸ ਦਾ ਕਈ ਵਾਰ ਨੁਕਸਾਨ ਹੋਇਆ ਪਰ ਪਾਵਰ ਆਫ ਟਰਾਂਸਫਰ ਦੀ ਪ੍ਰਕਿਰਿਆ ਦੌਰਾਨ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਰਾਸ਼ਟਰਪਤੀ ਦੇ ਉਕਸਾਵੇ ਤੇ ਉਸਦੇ ਸਪੋਰਟਰਾਂ ਵੱਲੋਂ ਸੰਸਦ ਭਵਨ ਦੀ ਭੰਨ-ਤੋੜ ਕੀਤੀ ਗਈ ਹੋਵੇ। ਜਿੱਥੇ ਸਾਰੀ ਦੁਨੀਆਂ ਵਿੱਚ ਇਸ ਘਟਨਾਂ ਦੀ ਨਿਖੇਧੀ ਹੋ ਰਹੀ ਹੈ ਉੱਥੇ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਬਿੱਲ ਕਲਿੰਟਨ ਅਤੇ ਜਿੰਮੀ ਕਾਰਟਰ ਨੇ ਸੰਸਦ ਭਵਨ’ਚ ਹੋਈ ਗੜਬੜ ਨੂੰ ਲੈ ਕੇ ਟਰੰਪ ਨੂੰ ਘੇਰਿਆ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਸ਼ਾਂਤੀਮਈ ਢੰਗ ਨਾਲ ਸੱਤਾ ਤਬਦੀਲਕਰਨ ਦੀ ਵੀ ਅਪੀਲ ਕੀਤੀ ਹੈ। ਓਬਾਮਾ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਦੀ ਹਿੰਸਾ ਇਕ ਮੌਜੂਦਾ ਰਾਸ਼ਟਰਪਤੀ ਦੇ ਉਕਸਾਵੇ ’ਤੇ ਹੋਈ। ਉਹ ਕਾਨੂੰਨੀ ਚੋਣ ਨਤੀਜਿਆਂ ਦੇ ਬਾਰੇ ’ਚ ਲਗਾਤਾਰ ਬੇਬੁਨਿਆਦ ਝੂਠ ਬੋਲ ਰਹੇ ਹਨ। ਬੁਸ਼ ਨੇ ਕਿਹਾ ਕਿ ਮੈਂ ਹਰਕਤ ਨੂੰ ਦੇਖ ਕੇ ਹੈਰਾਨ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾਹਾਂ ਕਿ ਉਹ ਦੇਸ਼ਾਂ ਦੀਆਂ ਸੰਸਥਾਵਾਂ, ਰਵਾਇਤਾਂ ਅਤੇ ਕਾਨੂੰਨ ਦਾ ਸਨਮਾਨ ਕਰਨ। ਇਸੇ ਤਰਾਂ ਬਿੱਲ ਕਲਿੰਟਨ ਅਤੇ ਜਿੰਮੀ ਕਾਰਟਰ ਨੇ ਵੀ ਟਰੰਪ ਦੀ ਰੱਜਕੇਕਲਾਸ ਲਾਈ। ਇਸ ਮੰਦਭਾਗੀ ਘਟਨਾਂ ਪਿੱਛੋਂ ਟਰੰਪ ਦੇ ਆਪਣੇ ਖਾਸਮ ਖ਼ਾਸ ਵੀ ਉਸਦਾ ਸਾਥ ਛੱਡ ਰਹੇ ਹਨ।