ਸਿੰਘੂ ਬਾਰਡਰ, 23 ਜਨਵਰੀ 2021 - ਕਿਸਾਨਾਂ ਅਤੇ ਪੁਲਿਸ ਵਿਚਾਲੇ ਦਿੱਲੀ 'ਚ 26 ਜਨਵਰੀ ਨੂੰ ਟ੍ਰੈਕਰ ਪਰੇਡ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਦਿੱਲੀ 'ਚ ਕਿਸਾਨਾਂ ਵੱਲੋਂ ਇਹ ਪਰੇਡ 5 ਵੱਖ-ਵੱਖ ਰੂਟਾਂ 'ਤੇ ਕੀਤੀ ਜਾਵੇਗੀ। ਅੱਜ ਕਿਸਾਨਾਂ ਨੇ ਸਿਰਫ ਇੰਨਾ ਹੀ ਦੱਸਿਆ ਕਿ ਤਕਰੀਬਨ 100 ਕਿਲੋਮੀਟਰ ਲੰਬੀ ਇਹ ਪਰੇਡ ਹੋਏਗੀ ਤੇ ਜਿਸ ਚੋ ਦਿੱਲੀ ਅੰਦਰ 80 ਕਿਲੋਮੀਟਰ ਤੇ ਬਾਹਰ 20 ਕਿਲੋਮੀਟਰ ਦੀ ਹੋਏਗੀ| ਪੁਲਿਸ ਦੁਆਰਾ ਕੀਤੀ ਸਾਰੀ ਬੇਰੀਕੇਡਿੰਗ ਵੀ ਚੁੱਕ ਲਈ ਜਾਏਗੀ|
ਭਲਕੇ ਐਤਵਾਰ ਨੂੰ ਕਿਸਾਨਾਂ ਦੁਆਰਾ ਫਾਈਨਲ ਰੂਟ ਮੈਪ ਮੀਡੀਆ ਨੂੰ ਦਸਿਆ ਜਾਏਗਾ| ਕਿਸਾਨਾਂ ਨੇ ਕਿਹਾ ਕਿ ਇਹ ਟਰੈਕਟਰ ਪਰੇਡ ਦੁਨੀਆ ਦੇ ਇਤਿਹਾਸ ਵਿਚ ਲਿਖੀ ਜਾਏਗੀ ਤੇ ਬੱਚਿਆਂ ਨੂੰ ਸਿਲੇਬਸ ਵਿਚ ਵੀ ਦਰਜ ਹੋਵੇਗੀ| ਫਿਲਹਾਲ ਸਹਿਮਤੀ ਹੋ ਗਯੀ ਹੈ ਤੇ ਥੋੜ੍ਹੇ ਬਹੁਤ ਪੁਆਇੰਟ ਰਿਹਾ ਗਏ ਨੇ| ਕਿਸਾਨਾਂ ਨੇ ਅਪੀਲ ਵੀ ਕੀਤੀ ਕਿ ਬੈਰੀਕੇਡ ਤੋੜਨ ਦੀ ਲੋੜ ਨਹੀਂ, ਪੁਲਿਸ ਆਪਣੇ ਆਪ ਬੈਰੀਕੇਡ ਹਟਾ ਲਏਗੀ| ਕਿਸਾਨਾਂ ਅਨੁਸਾਰ ਇਹ ਪਰੇਡ ਬਹੁਤ ਲੰਬੀ ਹੋਵੇਗੀ, ਜਿਸ 'ਚ ਟਰੈਕਟਰਾਂ ਦੀ ਗਿਣਤੀ ਦਾ ਕੋਈ ਹਿਸਾਬ ਹੀ ਨਹੀਂ ਹੈ| ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀ ਅੰਦਰ ਨਹੀਂ ਬੈਠਣਗੇ, ਸਗੋਂ ਪਰੇਡ ਪੂਰੀ ਕਰਕੇ ਵਾਪਸ ਆਪਣੀ ਜਗ੍ਹਾ 'ਤੇ ਆ ਜਾਣਗੇ|
ਕਿਹੜਾ ਰੂਟ ਮਿਲਿਆ ਕਿਸਾਨਾਂ ਨੂੰ ਪਰੇਡ ਵਾਸਤੇ ? ਦੇਖੋ ਵੀਡੀਓ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/1380211615663695
<iframe src="https://www.facebook.com/plugins/video.php?height=415&href=https%3A%2F%2Fwww.facebook.com%2FBabushahiDotCom%2Fvideos%2F1380211615663695%2F&show_text=false&width=560" width="560" height="415" style="border:none;overflow:hidden" scrolling="no" frameborder="0" allowfullscreen="true" allow="autoplay; clipboard-write; encrypted-media; picture-in-picture; web-share" allowFullScreen="true"></iframe>
ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੇਖਣ ਲਈ ਹੇਠ ਵੀਡੀਓ ਲਿੰਕ ਦੱਬੋ
https://www.facebook.com/BabushahiDotCom/videos/1380211615663695
">http://