ਰਵੀ ਜੱਖੂ
ਨਵੀਂ ਦਿੱਲੀ, 5 ਅਪ੍ਰੈਲ 2021 - ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ (ਪ੍ਰਧਾਨ, ਪੰਥਕ ਅਕਾਲੀ ਲਹਿਰ)ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਜਿਸਦੇ ਪ੍ਰਧਾਨ ਪਰਮਜੀਤ ਸਰਨਾ ਵੱਲੋ ਵੱਲੋਂ ਸਾਂਝੇ ਤੌਰ ਦਿੱਲੀ ਗੁਰਦਵਾਰਾ ਕਮੇਟੀ ਦੀਆ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਇਸ ਸੰਬੰਧੀ ਭਾਰੀ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸ਼ੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਲੀ ਗੁਰਦਵਾਰਾ ਕਮੇਟੀ ਵਿੱਚੋਂ ਬਾਹਰ ਕਰਨ ਲਈ ਇਹ ਗਠਜੋੜ ਕੀਤਾ ਗਿਆ।
ਇਸ ਸੰਬੰਧੀ ਪਰਮਜੀਤ ਸਰਨਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ 38 ਸੀਟਾਂ ਤੇ ਚੋਣ ਲੜੇਗੀ ਅਤੇ 8 ਸੀਟਾਂ ਤੇ ਪੰਥਕ ਅਕਾਲੀ ਦਲ ਚੋਣ ਲੜੇਗਾ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਫ਼ਿਲਹਾਲ ਦੋ ਸੀਟਾਂ ਤੋਂ ਪਾਰਟੀ ਨੇ ਕੋਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਿਨ੍ਹਾਂ ਵਿੱਚੋ ਗ੍ਰੇਟਰ ਕੈਲਾਸ਼ ਅਤੇ ਕਾਲਕਾ ਹਨ।
ਜਿਕਰਯੋਗ ਹੈ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ 46 ਸੀਟਾਂ ਨੇ ਜਿਨ੍ਹਾਂ 'ਤੇ ਚੋਣਾਂ 25 ਐਪਰਲ ਨੂੰ ਹੋਣ ਜਾ ਰਹੀਆਂ ਹਨ।