ਨਵੀਂ ਦਿੱਲੀ, 15 ਅਪ੍ਰੈਲ 2021 - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਇਥੇ ਵਾਰਡ ਨੰਬਰ 12 ਤੋਂ ਅਕਾਲੀ ਦਲ ਦੇ ਉਮੀਦਵਾਰ ਜੁਝਾਰ ਸਿੰਘ ਤੇ ਵਾਰਡ ਨੰਬਰ 41 ਤੋਂ ਪਾਰਟੀ ਉਮੀਦਵਾਰ ਪਰਵਿੰਦਰ ਸਿੰਘ ਲੱਕੀ ਦੇ ਚੋਣ ਦਫਤਰਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਪ੍ਰੋਗਰਾਮਾਂ ਨੁੰ ਸੰਬੋਧਨ ਕਰਦਿਆਂ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਹ ਚੋਣਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਲੜ ਰਿਹਾ ਹੈ ਜਦਕਿ ਸਾਡੇ ਵਿਰੋਧੀ ਸਿਰਫ ਨਾਂਹ ਪੱਖੀ ਪ੍ਰਚਾਰ ਦੇ ਸਿਰ ’ਤੇ ਚੋਣਾਂ ਜਿੱਤਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜਿਸ ਦਿਨ ਅਸੀਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਉਸੇ ਦਿਨ ਆਪਣੇ ਸਾਰੇ ਉਮੀਦਵਾਰਾਂ ਨੂੰ ਸਪਸ਼ਟ ਕਰ ਦਿੱਤਾ ਕਿ ਸਿਰਫ ਆਪਣੇ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾਣ ਅਤੇ ਜੇਕਰ ਵਿਰੋਧੀ ਕੂੜ ਪ੍ਰਚਾਰ ਵੀ ਕਰਦੇ ਹਨ ਤਾਂ ਉਸਦਾ ਜਵਾਬ ਨਾ ਦਿੱਤਾ ਜਾਵੇ।
ਕਾਲਕਾ ਨੇ ਕਿਹਾ ਕਿ ਹੁਣ ਜਦੋਂ ਚੋਣਾਂ ਹੋਣ ਵਿਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤਾਂ ਉਦੋਂ ਸਾਡੇ ਵਿਰੋਧੀਆਂ ਨੇ ਵੋਟਾਂ ਪੈਣ ਤੋਂ ਪਹਿਲਾਂ ਹੀ ਹਾਰ ਕਬੂਲ ਲਈ ਹੈ। ਉਹਨਾਂ ਕਿਹਾ ਕਿ ਸਾਡੇ ਵਿਰੋਧੀ ਕਦੇ ਹਾਈ ਕੋਰਟ ਤੇ ਕਦੇ ਸੁਪਰੀਮ ਕੋਰਟ ਦੇ ਦਰ ’ਤੇ ਜਾ ਕੇ ਚੋਣਾਂ ਰੁਕਵਾਉਣ ਦੀਆਂ ਦਰਖ਼ਾਸਤਾਂ ਪਾ ਰਹੇ ਹਨ ਜੋ ਅਦਾਲਤਾਂ ਨੇ ਖਾਰਜ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਚੋਣਾਂ ਵਿਚ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਤੈਅ ਹਨ ਤੇ ਸ਼ੋ੍ਰਮਣੀ ਅਕਾਲੀ ਦਲ ਇਹਨਾਂ ਚੋਣਾਂ ਵਿਚ ਹੰੂਝਾ ਫੇਰ ਜਿੱਤ ਦਰਜ ਕਰੇਗਾ।
ਇਸ ਮੌਕੇ ਉਹਨਾਂ ਕਿਹਾ ਕਿ ਜੁਝਾਰ ਸਿੰਘ ਤੇ ਪਰਵਿੰਦਰ ਸਿੰਘ ਲੱਕੀ ਦੇ ਹੱਕ ਵਿਚ ਚੋਣ ਨਿਸ਼ਾਨ ਬਾਲਟੀ ’ਤੇ ਵੋਟਾਂ ਪਾਉਣ ਦੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਬੇਨਤੀ ਕਰ ਰਹੇ ਹਾਂ ਕਿ ਸਿਰਫ ਸਹੀਉਮੀਦਵਾਰਾਂ ਨੁੰ ਵੋਟਾਂ ਪਾਈਆਂ ਜਾਣ। ਉਹਨਾਂ ਕਿਹਾ ਕਿ ਜੁਝਾਰ ਸਿੰਘ ਤੇ ਪਰਵਿੰਦਰ ਸਿੰਘ ਲੱਕੀ ਸੰਗਤ ਦੇ ਸੇਵਾਦਾਰ ਹਨ ਜਿਹਨਾਂ ਦੀ ਜਿੱਤ ਸੰਗਤ ਦੀ ਸੇਵਾ ਨਿਰੰਤਰ ਜਾਰੀ ਰੱਖਣ ਲਈ ਅਤਿ ਜ਼ਰੂਰੀ ਹੈ।
ਇਸ ਮੌਕੇ ਸੰਗਤ ਨੇ ਜੈਕਾਰ ਛੱਡ ਕੇ ਅਕਾਲੀ ਦਲ ਦੇ ਹੱਕ ਵਿਚ ਬਾਲਟੀ ਚੋਣ ਨਿਸ਼ਾਨ ’ਤੇ ਵੋਟਾਂ ਪਾਉਣ ਦਾ ਐਲਾਨ ਕੀਤਾ।