Phorto Source Harsimrat Badal Twitter Account
ਰਾਜਵੰਤ ਸਿੰਘ
ਮੁਕਤਸਰ, 14 ਅਪ੍ਰੈਲ 2021 - ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਆਉਣ ਤੇ ਅਕਾਲੀ ਦਲ ਦਲਿਤ ਵੀਰ ਨੂੰ ਡਿਪਟੀ ਮੁੱਖ ਮੰਤਰੀ ਬਨਾਉਣ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ 130ਵੇਂ ਜਨਮ ਦਿਨ ਮੌਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਆਪਣੇ ਸ਼ੋਸ਼ਲ ਮੀਡੀਆ ਤੇ ਪਾਈ ਪੋਸਟ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਹਮੇਸ਼ਾਂ ਸਮਾਜ ਦੇ ਪੱਛੜੇ ਵਰਗ ਦੀ ਬਰਾਬਰਤਾ ਦਾ ਨਾਅਰਾ ਦਿੱਤਾ ਹੈ ਇਸ ਲਈ ਸਰਕਾਰ ਆਉਣ ਡਾ.ਬੀ ਆਰ ਅੰਬੇਦਕਰ ਦੇ ਨਾਮ ਤੇ ਇਕ ਯੂਨੀਵਰਸਿਟੀ ਅਤੇ ਦਲਿਤ ਵੀਰ ਨੂੰ ਡਿਪਟੀ ਮੁੱਖ ਮੰਤਰੀ ਬਨਾਉਣ ਦਾ ਐਲਾਨ ਕਰਨ ਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੀ ਹਾਂ । ਉਹਨਾਂ ਕਿਹਾ ਕਿ ਮੈਂਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਅਜਿਹੀ ਸੋਚ ਦੀ ਪਹਿਰੇਦਾਰ ਪਾਰਟੀ ਦਾ ਹਿੱਸਾ ਹਾਂ।