- ਰਵਾਇਤੀ ਸਿਆਸੀ ਪਾਰਟੀਆਂ ਨੇ ਕਦੇ ਵੀ ਦਲਿਤ ਭਾਈਚਾਰੇ ਨੂੰ ਸਿਆਸੀ ਆਗੂਆਂ ਨੂੰ ਨਹੀਂ ਬਣਨ ਦਿੱਤਾ ਮੁੱਖ ਮੰਤਰੀ ਜਾਂ ਉਪ ਮੁੱਖਮੰਤਰੀ-ਰਾਜੀਵ ਕੁਮਾਰ ਲਵਲੀ
- ਜੇਕਰ ਨਾ ਹੁੰਦਾ ਰਾਖਵਾਂਕਰਨ ਤਾਂ ਨਹੀਂ ਮਿਲਣੀਆਂ ਸਨ ਦਲਿਤ ਆਗੂਆਂ ਨੂੰ ਟਿਕਟਾਂ-ਰਾਜੀਵ ਕੁਮਾਰ ਲਵਲੀ
- ਅੱਜ ਲੋੜ ਹੈ ਆਜ਼ਾਦ ਸਮਾਜ ਪਾਰਟੀ ਦੇ ਬੈਨਰ ਹੇਠ ਪੂਰੇ ਦਲਿਤ ਸਮਾਜ ਨੂੰ ਇਕਜੁੱਟ ਹੋ ਕੇ ਪੰਜਾਬ ਦੀ ਅਗਾਮੀ ਚੋਣਾਂ ਚ ਦਲਿਤ ਮੁੱਖ ਮੰਤਰੀ ਬਣਾਉਣ-ਅਰੁਣ ਕੁਮਾਰ ਭੱਟੀ
ਲੁਧਿਆਣਾ, 16 ਅਪ੍ਰੈਲ 2021 - ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰਸ਼ੇਖਰ ਆਜ਼ਾਦ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ, ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਚਿਹਰਾ ਹੋਵੇਗਾ ਸ੍ਰੀ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਨੂੰ ਚੋਣਾਂ ਦੇ ਵਿੱਚ ਦਲਿਤ ਯਾਦ ਆ ਗਏ ਨੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਤਿੰਨ ਵਾਰ ਅਜਿਹੇ ਐਲਾਨ ਕਰ ਚੁੱਕੀ ਹੈ ਅਤੇ ਤਿੰਨੋਂ ਵਾਰ ਆਪਣੇ ਹੀ ਐਲਾਨਾਂ ਤੋਂ ਮੁੱਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦਲਿਤ ਦੱਬੇ ਕੁਚਲਿਆਂ ਅਤੇ ਆਰਥਿਕ ਪੱਖ ਤੋਂ ਕਮਜ਼ੋਰ ਐੱਸਸੀ ਐੱਸਟੀ ਭਾਈਚਾਰੇ ਨਾਲ ਕੋਈ ਵੀ ਹਿਮਾਇਤ ਨਹੀਂ ਰੱਖਦੀ ਕਿਉਂਕਿ ਇਨ੍ਹਾਂ ਨੂੰ ਮਜਬੂਰੀ ਚ ਰਾਖਵਾਂਕਰਨ ਹੋਣ ਕਰਕੇ ਦਲਿਤ ਆਗੂਆਂ ਨੂੰ ਟਿਕਟਾਂ ਦੇਣੀਆਂ ਪੈਂਦੀਆਂ ਨੇ ਅਤੇ ਉਨ੍ਹਾਂ ਵਿੱਚੋਂ ਕੋਟੇ ਦੇ ਮੁਤਾਬਕ ਮੰਤਰੀ ਬਣਾਉਣੇ ਪੈਂਦੇ ਨੇ, ਰਾਜੀਵ ਕੁਮਾਰ ਲੰਬੀ ਅਤੇ ਅਰੁਣ ਭੱਟੀ ਨਾਲ ਹੀ ਐਡਵੋਕੇਟ ਇੰਦਰਜੀਤ ਨੇ ਵੀ ਕਿਹਾ ਕਿ ਜੇਕਰ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਵਿੱਚ ਰਾਖਵੇਂਕਰਨ ਦੀ ਤਜਵੀਜ਼ ਰੱਖ ਕੇ ਗਏ ਸਨ ਨਹੀਂ ਤਾਂ ਪਿੰਡ ਦੇ ਸਰਪੰਚ ਲਈ ਵੀ ਦਲਿਤ ਆਗੂ ਨੂੰ ਇਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਣਾ ਸੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਦਲਿਤ ਵੋਟਰ ਫ਼ੀਸਦ ਨੇ ਪਰ ਇਸ ਦੇ ਬਾਵਜੂਦ ਅੱਜ ਤੱਕ ਦਲਿਤ ਸਮਾਜ ਨਾਲ ਸਬੰਧਿਤ ਕਿਸੇ ਵੀ ਆਗੂ ਨੂੰ ਕੋਈ ਵੱਡਾ ਅਹੁਦਾ ਦੇ ਕੇ ਨਹੀਂ ਨਿਵਾਜਿਆ ਗਿਆ।
ਰਾਜੀਵ ਕੁਮਾਰ ਲਵਲੀ ਪ੍ਰਧਾਨ ਪੰਜਾਬ ਆਜ਼ਾਦ ਸਮਾਜ ਪਾਰਟੀ ਨੇ ਕਿਹਾ ਕਿ ਅੱਜ ਲੋਡ਼ ਹੈ ਸਾਰੇ ਦਲਿਤ ਭਾਈਚਾਰੇ ਨੂੰ ਆਜ਼ਾਦ ਸਮਾਜ ਪਾਰਟੀ ਦੇ ਬੈਨਰ ਹੇਠ ਇਕੱਠੇ ਹੋਣ ਦੀ ਤਾਂ ਜੋ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਰਾਜੀਵ ਕੁਮਾਰ ਲਵਲੀ ਨੇ ਵੀ ਕਿਹਾ ਕਿ ਹਮੇਸ਼ਾ ਦਲਿਤ ਸਮਾਜ ਨੂੰ ਚੋਣਾਂ ਦੇ ਵੇਲੇ ਵਰਤਿਆ ਜਾਂਦਾ ਹੈ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਨਹੀਂ ਸਗੋਂ ਮੁੱਖ ਮੰਤਰੀ ਹੀ ਦਲਿਤ ਚਿਹਰਾ ਬਣੇਗਾ ਅਤੇ ਆਜ਼ਾਦ ਸਮਾਜ ਪਾਰਟੀ ਇਸ ਨੂੰ ਸੱਚ ਕਰ ਵਿਖਾਏਗੀ, ਉਨ੍ਹਾਂ ਕਿਹਾ ਕਿ ਅਜਿਹਾ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਚ ਸਾਰੇ ਦਲਿਤ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਹੀ ਇਨ੍ਹਾਂ ਪਾਰਟੀਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ, ਇਸ ਦੌਰਾਨ ਆਜ਼ਾਦ ਸਮਾਜ ਪਾਰਟੀ ਯੂਥ ਦੇ ਪੰਜਾਬ ਪ੍ਰਧਾਨ ਅਰੁਣ ਭੱਟੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਜਾਂ ਫਿਰ ਬੀਜੇਪੀ ਉਨ੍ਹਾਂ ਨੂੰ ਚੋਣਾਂ ਚ ਜਾ ਕੇ ਹੀ ਸਿਰਫ ਆਪਣੇ ਵੋਟ ਬੈਂਕ ਲਈ ਦਲਿਤ ਭਾਈਚਾਰੇ ਦੀ ਯਾਦ ਆਉਂਦੀ ਹੈ..
ਇਸ ਮੌਕੇ ਵਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਤੋਂ ਇਲਾਵਾ ਮਾਲਵਾ ਜ਼ੋਨ ਦੇ ਇੰਚਾਰਜ ਅਤੇ ਆਗਾਜ਼ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ, ਆਜ਼ਾਦ ਸਮਾਜ ਪਾਰਟੀ ਦੇ ਯੂਥ ਪੰਜਾਬ ਪ੍ਰਧਾਨ ਅਰੁਣ ਭੱਟੀ, ਰਾਹੁਲ ਪਾਰਖੀ, ਉਪ ਪ੍ਰਧਾਨ ਰਵੀ ਰਾਓ, ਪ੍ਰਧਾਨ ਲੁਧਿਆਣਾ ਭੀਮ ਆਰਮੀ ਪੁਨੀਤ ਕਾਲੀ ਸੋਂਦੀ, ਪ੍ਰਧਾਨ ਲੁਧਿਆਣਾ ਯੂਥ ਵਿੰਗ ਮੋਹਿਤ ਧੀਂਗਾਨ, ਉਪ ਪ੍ਰਧਾਨ ਲੁਧਿਆਣਾ ਯੂਥ ਵਿੰਗ ਐਡਵੋਕੇਟ ਰਾਹੁਲ ਸਿੰਘ, ਅਭੈ ਸਿੰਘ ਚੀਮਾ, ਵੇਦਾਂਤ ਕੁਮਾਰ, ਸੁਰਿੰਦਰ ਨਾਹਰ, ਬਰਜੇਸ਼ ਲੱਕੀ, ਗੋਲਡੀ, ਡਾ ਇੰਦਰਜੀਤ ਕਮਾਲਕੇ ਪ੍ਰਧਾਨ ਸ਼ਹਿਰੀ ਆਜ਼ਾਦ ਸਮਾਜ ਪਾਰਟੀ ਡਾ ਰਵਿੰਦਰ ਸਰੋਏ, ਤੀਰਥ ਸਮਰਾ, ਤਾਲਿਬ ਖ਼ਾਨ, ਰਮੇਸ਼ ਮੱਲ ਅਤੇ ਆਜ਼ਾਦ ਸਮਾਜ ਪਾਰਟੀ ਦੇ ਹੋਰਨਾਂ ਮੈਂਬਰਾਂ ਨੇ ਵੀ ਸਿਆਸੀ ਪਾਰਟੀਆਂ ਦੇ ਇਨ੍ਹਾਂ ਬਿਆਨਾਂ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ।