ਪਟਿਆਲਾ: ਬਲੈਕ ਫੰਗਸ ਦੇ 30 ਕੇਸ ਆਏ, ਕੋਵਿਡ ਨਾਲ 18 ਮੌਤਾਂ
ਜਗਤਾਰ ਸਿੰਘ
ਪਟਿਆਲਾ, 28 ਮਈ 2021 - ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲੈਕ ਫੰਗਸ ਦੇ ਜ਼ਿਲ੍ਹੇ ਵਿੱਚ ਹੁਣ ਤੱਕ 30 ਕੇਸ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 18 ਕੇਸ ਰਜਿੰਦਰਾ ਹਸਪਤਾਲ ਅਤੇ ਪਟਿਆਲਾ ਦੇ ਨਿੱਜੀ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ ਜਦੋਂ ਕਿ 5 ਕੇਸ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤੇ ਗਏ ਹਨ ਅਤੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 18 ਮੌਤਾਂ ਹੋਇਆ। ਜਿਨ੍ਹਾਂ ਚ 9 ਕੋਵਿਡ ਮੌਤਾਂ ਪਟਿਆਲਾ ਨਾਲ ਸਬੰਧਤ ਹਨ ਹੋਰਾਂ ਜ਼ਿਲ੍ਹਿਆਂ ਤੋਂ 9 ਮੌਤਾਂ ਹੋਈਆਂ ਹਨ। ਕੋਵਿਡ ਪਾਜ਼ੀਟਿਵ ਦੇ 32 ਨਵੇਂ ਕੇਸ ਆਏ ਅਤੇ 12 ਮਰੀਜ਼ ਠੀਕ ਹੋ ਕੇ ਗਏ ਹਨ ।