ਸਾਨੂੰ ਕੋਈ ਵੀ ਪੈਸਾ ਕੋਰੋਨਾ ਮਹਾਮਾਰੀ ਦੇ ਨਾਮ ’ਤੇ ਨਹੀਂ ਦਿੱਤਾ ਗਿਆ : ਅਕਾਲੀ ਦਲ ਜ਼ਿਲ੍ਹਾ ਪ੍ਰਧਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 10 ਜੂਨ 2021 - ਸੁਲਤਾਨਪੁਰ ਲੋਧੀ ਹਲਕੇ ਤੋਂ ਸੁਖਦੇਵ ਨਾਨਕਪੁਰ ਵੱਲੋਂ ਇਕ ਖ਼ਬਰ ਜੋ ਵੱਖ-ਵੱਖ ਅਖਬਾਰਾਂ ਵਿਚ ਲਗਵਾਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਜ਼ਿਲ੍ਹਾ ਪ੍ਰਧਾਨਾਂ ਨੂੰ ਕੋਰੋਨਾ ਰਾਹਤ ਕਾਰਜਾਂ ਲਈ 1 ਲੱਖ ਰੁਪਏ ਭੇਂਟ ਕੀਤੇ ਗਏ ਲਗਵਾਈ ਗਈ ਹੈ, ਉਹ ਬਿਆਨ ਝੂਠਾ ਅਤੇ ਬੇਬੁਨਿਆਦ ਹੈ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਜਥੇਦਾਰ ਦਵਿੰਦਰ ਸਿੰਘ ਢਪੱਈ ਅਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਥੇਦਾਰ ਹਰਜੀਤ ਸਿੰਘ ਵਾਲੀਆ ਨੇ ਪੱਤਰਕਾਰਾਂ ਨੂੰ ਸਪੱਸ਼ਟੀਕਰਨ ਦਿੰਦਿਆਂ ਕਹੇ।
ਉਨ੍ਹਾਂ ਕਿਹਾ ਕਿ ਉਕਤ ਵੱਲੋਂ ਜੋ ਚੈੱਕ ਸਾਨੂੰ ਦਿੱਤਾ ਗਿਆ ਸੀ ਇਹ 1 ਲੱਖ ਰੁਪਏ ਇਕ ਵਪਾਰੀ ਨੇ ਨਾਨਕਪੁਰ ਨਾਲ ਕੋਈ ਪ੍ਰੋਪਰਟੀ ਦਾ ਸੌਦਾ ਕੀਤਾ ਸੀ ਤੇ ਉਸ ਨੇ 1 ਲੱਖ ਰੁਪਏ ਉਸਨੂੰ ਸਾਈ ਵਜੋਂ ਦਿੱਤਾ ਸੀ, ਜਦਕਿ ਉਕਤ ਨਾਨਕਪੁਰ ਸੌਦਾ ਕਰਕੇ ਉਕਤ ਵਪਾਰੀ ਨਾਲ ਮੁੱਕਰ ਗਿਆ ਸੀ। ਜਿਸ ਕਾਰਨ ਬਾਅਦ ਵਿਚ ਪੰਚਾਇਤ ਇਕੱਠੀ ਹੋਈ, ਸੌਦਾ ਮੁਕਰਨ ਕਾਰਨ ਉਕਤ 1 ਲੱਖ ਰੁਪਏ ਦੀ ਜਗ੍ਹਾ 2 ਲੱਖ ਰੁਪਏ ਵਾਪਸ ਕਰਨ ਦਾ ਫੈਸਲਾ ਹੋਇਆ, ਜਿਸ ਦਾ ਇਕ ਲੱਖ ਰੁਪਏ ਜੁਰਮਾਨੇ ਵਾਲੀ ਰਕਮ ਨਾਨਕਪੁਰ ਨੇ ਮੌਕੇ ’ਤੇ ਹੀ ਪੰਚਾਇਤ ਨੂੰ ਕੈਸ਼ ਦੇ ਰੂਪ ਵਿਚ ਦੇ ਦਿੱਤਾ ਜਦਕਿ ਬਾਕੀ 1 ਲੱਖ ਰੁਪਏ ਦਾ ਚੈੱਕ ਜੋ ਕਿ ਸਾਈ ਵਜੋਂ ਸੀ ਉਸਨੇ ਉਸਦਾ ਚੈੱਕ ਪੰਚਾਇਤ ਤੌਰ ’ਤੇ ਦੋਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਦੇ ਦਿੱਤਾ ਨਾ ਕਿ ਇਹ ਕੋਰੋਨਾ ਮਹਾਮਾਰੀ ਦੇ ਪੈਸੇ ਸਨ।
ਉਨ੍ਹਾਂ ਕਿਹਾ ਕਿ ਉਕਤ ਵੱਲੋਂ ਸਾਨੂੰ ਕੋਈ ਵੀ ਕੋਰੋਨਾਂ ਮਹਾਮਾਰੀ ਵਾਸਤੇ ਪੈਸਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਜੋ ਪੰਚਾਇਤ ਹੋਈ ਸੀ ਉਸ ਵਿਚ ਉਕਤ ਫੈਸਲਾ ਸੁਖਦੇਵ ਸਿੰਘ ਕਾਦੂਪੁਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਗੁਰਪ੍ਰੀਤ ਸਿੰਘ ਬੰਟੀ ਸ਼ਹਿਰੀ ਪ੍ਰਧਾਨ, ਚੇਤਨ ਸੂਰੀ ਸਾਬਕਾ ਕੌਂਸਲਰ, ਦਲਬੀਰ ਸਿੰਘ ਨੰਢਾ, ਸੁਖਵਿੰਦਰ ਸਿੰਘ ਜਿੰਮੀ, ਦਲਬੀਰ ਸਿੰਘ ਨੰਢਾ, ਸੁਖਦੇਵ ਨਾਨਕਪੁਰ ਦਾ ਭਰਾ, ਰਵਿੰਦਰ ਕੁਮਾਰ ਡੀਸੈੱਟ ਵਾਲੇ, ਵਿਕਰਮ ਅਰੋੜਾ ਤੋਂ ਇਲਾਵਾ ਹੋਰ ਵਿਅਕਤੀਆਂ ਦੀ ਮੌਜੂਦਗੀ ਵਿਚ ਹੋਇਆ ਸੀ।