ਦੇਖੋ ਕਿਸਦੇ ਹੁਕਮਾਂ ਨਾਲ ਮਜੀਠੀਆ ਖਿਲਾਫ ਦਰਜ ਹੋਇਆ ਪਰਚਾ ? ਕਿਸ ਦੀ ਲਈ ਗਈ ਕਾਨੂੰਨੀ ਰਾਏ ਦੀ ਲੱਗੀ ਮੋਹਰ ? ਕਿਸ ਕਿਸ ਦੇ ਬਿਆਨ ਬਣਾਏ ਆਧਾਰ ?
ਚੰਡੀਗੜ੍ਹ, 21 ਦਸੰਬਰ 2021 - ਪੰਜਾਬ ਪੁਲਿਸ ਨੇ ਡਰੱਗ ਵਪਾਰ ਬਾਰੇ ਐਸ ਟੀ ਐਫ ਦੀ ਰਿਪੋਰਟ 'ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਹਾਲੀ ਦੇ ਸਟੇਟ ਕ੍ਰਾਈਮ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਹ ਐਫਆਈਆਰ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਗਈ। ਮਜੀਠੀਆ ਤੇ ਧਾਰਾ 25, 27ਏ ਤੇ 29 NDPS ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਮਾਮਲੇ ‘ਚ SIT ਗਠਿਤ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਤਿੰਨ ਮੈਂਬਰੀ SIT ਦਾ ਗਠਨ ਕੀਤਾ ਹੈ। ਐੱਸਆਈਟੀ ਦੀ ਅਗਵਾਈ AIG ਬਲਰਾਜ ਸਿੰਘ ਕਰਨਗੇ। DSP ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਨੂੰ ਵੀ SIT ਦਾ ਹਿੱਸਾ ਹੋਣਗੇ।
ਪੜ੍ਹੋ ਮਜੀਠੀਆ ਖਿਲਾਫ਼ ਦਰਜ ਐੱਫਆਈਆਰ ਦੀ ਕਾਪੀ....
https://drive.google.com/file/d/1n483HJTzu4Rm3BK7qIYiIxd_YNYB7AD1/view?usp=sharing