ਮਜੀਠੀਆ ਡਰੱਗਜ਼ ਕੇਸ: ਐਸ ਆਈ ਟੀ SIT ਦਾ ਪੁਨਰਗਠਨ
ਚੰਡੀਗੜ੍ਹ, 20 ਮਾਰਚ 2022 - ਡਰੱਗ ਕੇਸ ਵਿੱਚ ਜੇਲ੍ਹ ਅੰਦਰ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਮਾਮਲੇ 'ਚ ਜਾਂਚ ਕਰ ਰਹੀ ਐਸ ਆਈ ਟੀ ਦਾ ਪੁਨਰਗਠਨ ਕੀਤਾ ਗਿਆ ਹੈ ਹੈ।
ਨਵੀਂ ਟੀਮ ਦੀ ਅਗਵਾਈ ਆਈ ਪੀ ਐਸ ਤੇ ਏਆਈਜੀ ਐਸ ਰਾਹੁਲ ਕਰਨਗੇ ਅਤੇ ਇਸ ਟੀਮ 'ਚ ਚਾਰ ਹੋਰ ਮੈਂਬਰ ਹੋਣਗੇ। ਇਨ੍ਹਾਂ ਵਿੱਚ ਏ ਆਈ ਜੀ ਰਣਜੀਤ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀ ਐਸ ਪੀ ਰੈਂਕ ਦੇ ਦੋ ਅਧਿਕਾਰੀ ਰਘਬੀਰ ਸਿੰਘ ਅਤੇ ਅਮਰਪ੍ਰੀਤ ਸਿੰਘ ਸ਼ਾਮਲ ਹਨ। ਇਹ ਜਾਣਕਾਰੀ ਡੀ ਜੀ ਪੀ ਪੰਜਾਬ ਵੀ ਕੇ ਭਾਵਰਾ ਨੇ ਬਾਬੂਸ਼ਾਹੀ ਨੈਟਵਰਕ ਨੂੰ ਦਿੱਤੀ। ਹਲਾਂਕਿ ਸੁਪਰਵਿਯਨ ਗੁਰਸ਼ਰਨ ਸਿੰਘ ਸੰਧੂ ਦੀ ਰਹੇਗੀ।
ਪਿਛਲੀ ਐਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਸੀ। SIT ਦਾ ਗਠਨ 20 ਦਸੰਬਰ, 2021 ਨੂੰ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐਫਆਈਆਰ ਦੇ ਆਧਾਰ ‘ਤੇ ਮਜੀਠੀਆ ਵਿਰੁੱਧ ਦੋਸ਼ਾਂ ਦੀ ਜਾਂਚ ਲਈ ਕੀਤਾ ਗਿਆ ਸੀ। 49 ਪੰਨਿਆਂ ਦੀ ਐਫਆਈਆਰ ਨਸ਼ਿਆਂ ਖ਼ਿਲਾਫ਼ ਐਸਟੀਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੀ ਜਾਂਚ ਰਿਪੋਰਟ ’ਤੇ ਆਧਾਰਿਤ ਸੀ।