ਪੰਜਾਬ ਪੁਲਿਸ ਨੂੰ ਨਹੀਂ ਪਤਾ ਹੋਵੇਗਾ ਬਲੂ ਬੁੱਕ ਦਾ : ਕੁੰਵਰ ਵਿਜੇ ਪ੍ਰਤਾਪ ਸਿੰਘ
ਕੁਲਵਿੰਦਰ ਸਿੰਘ
- ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਨਹੀਂ ਦਿਖਾਈ ਗਈ ਸੰਜੀਦ :ਕੁੰਵਰ ਵਿਜੇ ਪ੍ਰਤਾਪ ਸਿੰਘ
ਅੰਮ੍ਰਿਤਸਰ, 7 ਜਨਵਰੀ 2022 - ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਫਲਾਪ ਰੈਲੀ ਤੋਂ ਬਾਅਦ ਲਗਾਤਾਰ ਹੀ ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਅਤੇ ਸਿੱਖਾਂ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖਾਂ ਨੂੰ ਲੈ ਕੇ ਕਈ ਬਿਆਨਬਾਜ਼ੀਆਂ ਵੀ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਉਨ੍ਹਾਂ ਨੂੰ ਅਤਿਵਾਦੀ ਤਕ ਕਿਹਾ ਜਾ ਰਿਹਾ ਹੈ।
ਉਥੇ ਹੀ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਨਾਰਥ ਹਲਕੇ ਦੇ ਉਮੀਦਵਾਰ ਆਈਪੀਐਸ ਆਫੀਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਪੰਜਾਬ ਪੁਲੀਸ ਦੀ ਅਤੇ ਪੰਜਾਬ ਸਰਕਾਰ ਤੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਉੱਥੇ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਈਪੀਐਸ ਜਾਂ ਐੱਸ ਐੱਸ ਪੀ ਦੇ ਰੈਂਕ ਤੇ ਪਹੁੰਚਦੇ ਹਾਂ ਬਲੂ ਬੁੱਕ ਦਿੱਤੀ ਜਾਂਦੀ ਹੈ ਜੋ ਕਿ ਸਿਰਫ਼ ਉੱਚ ਅਧਿਕਾਰੀਆਂ ਕੋਲ ਹੀ ਮੌਜੂਦ ਹੁੰਦੀ ਹੈ ਅਤੇ ਉਹਦੇ ਵਿੱਚ ਸਾਰੇ ਪ੍ਰੋਟੋਕੋਲ ਤੈਅ ਕੀਤੇ ਜਾਂਦੇ ਹਨ।
ਲੇਕਿਨ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਰਾਜਨੀਤਕ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਹਾਂ ਅਤੇ ਸਾਨੂੰ ਬਲੂ ਬੁੱਕ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਇਸੇ ਲੜੀ ਦੇ ਤਹਿਤ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ ਹੈ ਉਤੇ ਗੌਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਭਾਜਪਾ ਉਨ੍ਹਾਂ ਦੇ ਔਪੋਜ਼ੀਸ਼ਨ ਪਾਰਟੀ ਹੈ ਅਤੇ ਕਾਂਗਰਸ ਵੀ ਉਨ੍ਹਾਂ ਦੇ ਆਪੋਜ਼ੀਸ਼ਨ ਪਾਰਟੀ ਹੈ ਉਹ ਕਿਸੇ ਦਾ ਪੱਖ ਨਹੀਂ ਪੂਰ ਰਹੇ।
ਲੇਕਿਨ ਜੋ ਅਧਿਕਾਰ ਖੇਤਰ ਹਨ ਉਸਦੇ ਬੋਲ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹਨ ਉਹ ਪੂਰੇ ਦੇਸ਼ ਦੇ ਹੀ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਗਰਿਮਾ ਦਾ ਗਰਿਮਾ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵੀ ਸਾਡਾ ਹੀ ਧਰਮ ਬਣਦਾ ਹੈ ਉਨ੍ਹਾਂ ਕਿਹਾ ਕਿ ਅਗਰ ਦੇਸ਼ ਦੇ ਪ੍ਰਧਾਨਮੰਤਰੀ ਦੇ ਉੱਪਰ ਕੋਈ ਵੀ ਹਮਲਾ ਹੁੰਦਾ ਤਾਂ ਸ਼ਾਇਦ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ ਲੇਕਿਨ ਇਹਦੀ ਸੁਰੱਕਸ਼ਾ ਦਾ ਇੰਤਜ਼ਾਮ ਪੰਜਾਬ ਸਰਕਾਰ ਦੇ ਉੱਤੇ ਬਣਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਜਦੋਂ ਦੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਚੋਂ ਵਾਪਸ ਗਏ ਹਨ ਉਸ ਤੋਂ ਬਾਅਦ ਉਸ ਮੁੱਦੇ ਤੇ ਕਾਫ਼ੀ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਭਾਜਪਾ ਵੱਲੋਂ ਲਗਾਤਾਰ ਹੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਕਈ ਚੈਨਲ ਦੇਸ਼ ਦੇ ਪ੍ਰਧਾਨਮੰਤਰੀ ਦੇ ਹੱਕ ਦੇ ਵਿੱਚ ਬੋਲਦੇ ਹੋਏ ਵੀ ਨਜ਼ਰ ਆ ਰਹੇ ਨੇ। ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਆਈਪੀਐਸ ਆਫੀਸਰ ਕੁੰਵਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵੀ ਕਹਿਣਾ ਹੈ ਕਿ ਸਾਨੂੰ ਪੁਲਸ ਆਫਿਸਰਜ਼ ਨੂੰ ਬਲੂ ਫ਼ਾਈਲ ਦੇ ਬਲੂ ਬੁੱਕ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ ਨਾ ਕਿ ਪੋਲੀਟੀਸ਼ਨ ਦੇ ਹੱਥਾਂ ਦੇ ਵਿੱਚ।