ਨਵੀਂ ਦਿੱਲੀ, 15 ਅਗਸਤ, 2016 : ਭਾਰਤ ਦੀ ਦੀਪਾ ਕਰਮਾਕਰ 31ਵੀਂ ਓਲੰਪਿਕ ਖੇਡਾਂ ਦੇ ਵਾਲਟ ਪੜਾਅ ਦੇ ਫ਼ਾਈਨਲ ਮੁਕਾਬਲੇ 'ਚ ਚੌਥੇ ਨੰਬਰ 'ਤੇ ਰਹੀ, ਉਹ ਸਿਰਫ ਕੁੱਝ ਅੰਕਾਂ ਨਾਲ ਤਾਂਬੇ ਦੇ ਤਮਗ਼ੇ ਤੋਂ ਪਿਛੜ ਗਈ ਪਰ ਦੀਪਾ ਨੇ ਜਿਮਨਾਸਟਿਕ ਦੇ ਫ਼ਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ। ਇਹ ਕਾਰਨਾਮਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹਨ। ਦੱਸਣਯੋਗ ਹੈ ਕਿ ਦੀਪਾ ਨੇ ਡਿਫੀਕਲਟੀ 'ਚ 8.666 ਅਤੇ ਐਕਸੀਕਿਊਸ਼ਨ 'ਚ 8.266 ਅੰਕ ਹਾਸਲ ਕੀਤੇ। ਦੀਪਾ ਨੇ ਪਹਿਲੀ ਵਾਰੀ 'ਚ 6 ਡਿਫੀਕਲਟੀ ਅਤੇ ਦੂਜੀ ਵਾਰੀ 'ਚ 7 ਡਿਫੀਕਲਟੀ ਦੀ ਚੋਣ ਕੀਤੀ ਸੀ। ਇਸ ਤਰ•ਾਂ ਪਹਿਲੀ ਵਾਰੀ 'ਚ 14.866 ਅਤੇ ਦੂਜੀ ਵਾਰੀ 'ਚ 15.266 ਅੰਕ ਹਾਸਲ ਕੀਤੇ, ਜਿਸਦੀ ਔਸਤ 15.066 ਬਣੀ। ਕਿਹਾ ਜਾ ਰਿਹਾ ਹੈ ਕਿ ਦੂਰੀ ਵਾਰੀ 'ਚ 7 ਡਿਫੀਕਲਟੀ ਦੇ ਨਾਲ ਦੀਪਾ ਜੇਕਰ ਥੋੜਾ ਹੋਰ ਬੇਹਤਰ ਪ੍ਰਦਰਸ਼ਲ ਕਰਦੀ ਅਤੇ ਆਪਣੀ ਲੈਂਡਿੰਗ ਨੂੰ ਸਹੀ ਢੰਗ ਨਾਲ ਅੰਜਾਮ ਦਿੱਤਾ ਹੁੰਦਾ ਤਾਂ ਉਨ•ਾਂ ਦਾ ਸਕੋਰ 8.5 ਤੋਂ ਉਪਰ ਹੁੰਦਾ, ਮਗਰੋਂ ਉਹ ਤਾਂਬੇ ਦੇ ਤਮਗ਼ੇ ਲਈ ਦੌੜ 'ਚ ਆ ਜਾਂਦੀ। ਇਸਦੇ ਬਾਵਜੂਦ ਉਨ•ਾਂ ਦੇ ਕੋਚ ਨੇ ਕਿਹਾ ਹੈ ਕਿ ਮੈਂ ਦੀਪਾ ਦੇ ਨਤੀਜੇ ਤੋਂ ਖ਼ੁਸ਼ ਹਾਂ। ਇਸ ਤਰ•ਾਂ ਦੇਸ਼ ਦੇ ਹੋਰਨਾਂ ਖਿਡਾਰੀਆਂ ਅਤੇ ਉੱਚ ਸਖ਼ਸ਼ੀਅਤਾਂ ਨੇ ਵੀ ਦੀਪਾ ਨੂੰ ਦੇਸ਼ ਦਾ ਮਾਣ ਐਲਾਨਿਆ ਹੈ।