ਚੰਡੀਗੜ੍ਹ, 20 ਅਗਸਤ, 2016 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬਾਈ ਪਾਲਸੀ ਮੁਤਾਬਕ ਰੀਓ ਓਲੰਪਿਕ ਖੇਡਾਂ 'ਚ ਆਪਣਾ ਸੋਹਣਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਖਿਡਾਰੀਆਂ 'ਚ ਚਾਂਦੀ ਤਮਗ਼ਾ ਜੇਤੂ ਖਿਡਾਰਣ ਪੀਵੀ ਸਿੰਧੂ ਨੂੰ ਬੈਡਮਿੰਟਨ 'ਚ ਭਾਰਤ ਦੀ ਪਹਿਲੀ ਮਹਿਲਾ ਵਜੋਂ ਨਾਂ ਦਰਜ ਕਰਾਉਣ ਲਈ 50 ਲੱਖ ਰੁਪਏ ਦਾ ਨਕਦ ਪੁਰਸਕਾਰ, ਲਲੀਤਾ ਬਾਬਰ ਅਤੇ ਦੀਪਾ ਕਰਮਾਕਰ ਨੂੰ 15-15 ਲੱਖ ਰੁਪਏ ਦਾ ਨਕਦ ਪੁਰਸਕਾਰ, ਹਰਿਆਣਾ ਦੀ ਮਹਿਲਾ ਪਹਿਲਵਾਨ ਸ਼ਾਕਸ਼ੀ ਮਲਿਕ ਜੋ ਕਿ ਤਾਂਬੇ ਦਾ ਤਮਗ਼ਾ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ ਹੈ, ਦੇ ਕੋਚ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਰਿਆਣਾ ਦੀ ਖੇਡ ਪਾਲਸੀ ਮੁਤਾਬਕ ਰੋਹਤਕ ਦੀ ਰਹਿਣ ਵਾਲੀ ਮਹਿਲਾ ਪਹਿਲਵਾਨ ਅਤੇ ਰਿਓ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਸਾਕਸ਼ੀ ਮਲਿਕ ਨੂੰ 2.5 ਕਰੋੜ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਦੀ ਪਾਲਸੀ ਤਹਿਤ ਸੋਨ ਤਮਗ਼ਾ ਜੇਤੂ ਨੂੰ 6 ਕਰੋੜ ਰੁਪਏ, ਚਾਂਦੀ ਦਾ ਤਮਗ਼ਾ ਜੇਤੂ ਖਿਡਾਰੀ ਨੂੰ 4 ਕਰੋੜ ਰੁਪਏ ਅਤੇ ਤਾਂਬੇ ਦਾ ਤਮਗ਼ਾ ਜਿੱਤਣ 'ਤੇ 2.5 ਕਰੋੜ ਰੁਪਏ ਦੇਣ ਦਾ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹੋਰਨਾਂ ਸੂਬੇ ਦੀਆਂ ਖਿਡਾਰੀਆਂ ਨੂੰ ਪੁਰਸਕਾਰ ਦੇਣ ਨਾਲ ਲੜਕੀਆਂ ਨੂੰ ਖੇਡਾਂ ਅਤੇ ਰਾਸ਼ਟਰ ਨਿਰਮਾਣ ਵਿੱਚ ਭਾਰੀ ਉਤਸ਼ਾਹ ਮਿਲੇਗਾ।