ਨਵੀਂ ਦਿੱਲੀ, 19 ਅਗਸਤ, 2016 : ਸਪੇਨ ਦੀ ਕੈਰੋਲੀਨਾ ਮਾਰਿਨ ਨੇ ਬ੍ਰਾਜ਼ੀਲ ਦੀ ਮੇਜ਼ਬਾਨੀ 'ਚ ਖੇਡੇ ਜਾ ਰਹੇ 31ਵੇਂ ਓਲੰਪਿਕ ਖੇਡਾਂ 'ਚ ਸ਼ੁੱਕਰਵਾਰ ਨੂੰ ਮਹਿਲਾ ਬੈਡਮਿੰਟਨ ਸਿੰਗਲ ਵਰਗ ਦੇ ਮੁਕਾਬਲੇ 'ਚ ਭਾਰਤ ਦੀ ਪੀਵੀ ਸਿੰਧੂ ਨੂੰ ਹਰਾ ਕੇ ਸੋਨ ਤਮਗ਼ੇ 'ਤੇ ਕਬਜ਼ਾ ਜਮਾਇਆ ਜਦਕਿ ਭਾਰਤੀ ਖਿਡਾਰਣ ਸਿੰਧੂ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਇਸ ਦੇ ਬਾਵਜੂਦ ਸਿੰਧੂ ਓਲੰਪਿਕਸ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
ਸਪੇਨ ਦੀ ਦੁਨੀਆ ਦੀ ਨੰਬਰ ਇਕ ਖਿਡਾਰਨ ਸਪੇਨੀਅਰਡ ਕਰੋਲਿਨਾ ਮਾਰਟਿਨ ਨੇ ਭਾਰਤੀ ਖਿਡਾਰਨ ਪੀ ਵੀ ਸਿੰਧੂ ਨੂੰ 19-21, 21-12 ਤੇ 21-15 ਨਾਲ ਹਰਾਇਆ। ਸਿੰਧੂ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਸਖਤ ਟੱਕਰ ਦਿੱਤੀ ਪਰ ਅੰਤ ਵਿਚ ਉਹ 2-1 ਨਾਲ ਪੱਛੜ ਕੇ ਹਾਰ ਗਈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਉਸ ਨੇ ਭਾਰਤ ਦੀ ਝੋਲੀ ਵਿਚ ਇਕ ਚਾਂਦੀ ਦਾ ਤਮਗਾ ਪਾ ਦਿੱਤਾ ਹੈ।