ਮੈਨੂੰ ਮਾਣ ਹੈ ਕਿ ਮੈਂ ਅੱਜ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ : ਨਾਇਬ ਸਿੰਘ ਸੈਣੀ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 28 ਜੂਨ 2024 : ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦਿਆਂ ਹਨ ਉੱਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਮੱਥਾ ਟੇਕਣ ਪਹੁੰਚੇ । ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਜਾ ਕੇ ਪੰਗਤ ਇਥੇ ਬੈਠ ਕੇ ਪ੍ਰਸ਼ਾਦਾ ਛਕਿਆ।
![](http://www.babushahi.com/punjabi/upload/cke/1719566075_nayab singh saini in golden temple.jpg)
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਅਤੇ ਹਰਿਆਣਾ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ ਗਈ ਹੈ। ਕਿਹਾ ਕਿ ਦਰਬਾਰ ਸਾਹਿਬ ਵਿੱਚ ਆ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਹੈ ਤੇ ਇਹ ਉਹ ਅਸਥਾਨ ਹੈ ਜਿੱਥੇ ਆ ਕੇ ਹਰੇਕ ਵਿਅਕਤੀ ਨੂੰ ਵੱਖਰੀ ਹੀ ਊਰਜਾ ਮਿਲਦੀ ਹੈ ।
ਉਹਨਾਂ ਕਿਹਾ ਕਿ ਦਸਤਾਰ ਤੇ ਉਹ ਹਰਿਆਣੇ ਚ ਵੀ ਕਈ ਵਾਰ ਸਜਾ ਚੁੱਕੇ ਹਨ ਲੇਕਿਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਆ ਕੇ ਜਦੋਂ ਉਹਨਾਂ ਨੇ ਦਸਤਾਰ ਸਜਾਈ ਤੇ ਉਹਨਾਂ ਨੂੰ ਇੱਥੇ ਵੱਖਰੀ ਐਨਰਜੀ ਮਿਲੀ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂਆਂ ਦੀ ਦੇਣ ਹੈ ਇਹ ਦਸਤਾਰ ਤੇ ਮੈਨੂੰ ਫਕਰ ਹੈ ਕਿ ਮੈਂ ਅੱਜ ਦਸਤਾਰ ਸਜਾ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਰਿਹਾ ਉਹਨਾਂ ਕਿਹਾ ਕਿ ਪੰਜਾਬ ਹਰਿਆਣੇ ਦਾ ਵੱਡਾ ਭਰਾ ਹੈ ਅਤੇ ਹਰਿਆਣਾ ਛੋਟਾ ਭਰਾ ਹੈ ਅਤੇ ਵੱਡਾ ਭਰਾ ਹੋਣ ਦੇ ਨਾਤੇ ਪੰਜਾਬ ਦਾ ਫਰਜ ਬਣਦਾ ਹੈ ਕਿ ਉਹ ਹਰਿਆਣੇ ਨੂੰ ਪਾਣੀ ਦਵੇ।