← ਪਿਛੇ ਪਰਤੋ
ਹਰਿਆਣਾ ਸਕੱਤਰੇਤ 'ਚ CM ਸੁਰੱਖਿਆ ਕਰਮੀਆਂ ਦੇ ਕਮਰੇ 'ਚੋਂ ਨਿਕਲਿਆ ਸੱਪ
ਚੰਡੀਗੜ੍ਹ, 28 ਜੂਨ 2024 : ਅੱਜ ਹਰਿਆਣਾ ਸਕੱਤਰੇਤ ਦੀ ਚੌਥੀ ਮੰਜ਼ਲ ਉਤੇ ਸੱਪ ਨਿਕਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵੀ ਦਸ ਦਈਏ ਕਿ ਇਸੇ ਮੰਜ਼ਲ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਦਫ਼ਤਰ ਵੀ ਹੈ। ਇਸੇ ਮੰਜ਼ਲ 'ਤੇ ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਦਾ ਵੀ ਕਮਰਾ ਹੈ ਜਿਸ ਵਿਚੋਂ ਇਹ ਸੱਪ ਨਿਕਲ ਆਇਆ ਹੈ। ਸਪ ਦੇ ਨਿਕਲਣ ਮਗਰੋਂ ਇਸ ਨੂੰ ਫੜ ਕੇ ਬਾਹਰ ਜੰਗਲੀ ਇਲਾਕੇ ਵਿਚ ਛੱਡ ਦਿੱਤਾ ਗਿਆ ਹੈ।
Total Responses : 24628