ਹਰਿਆਣਾ: IAS ਅਫ਼ਸਰਾਂ ਅਤੇ ਸਮੂਹ ਕਰਮੀਆਂ ਦੇ ਜੀਪੀਐਫ ਦਾ ਸਾਲਾਨਾ ਵੇਰਵਾ ਅਧਿਕਾਰਿਤ ਵੈੱਬਸਾਈਟ ਤੇ ਅਪਲੋਡ, ਇੰਝ ਕਰੋ ਚੈੱਕ
ਚੰਡੀਗੜ੍ਹ, 28 ਜੂਨ - ਹਰਿਆਣਾ ਸਰਕਾਰ ਦੇ ਕਰਮਚਾਰੀਆਂ ਤੇ ਹਰਿਆਣਾ ਕੈਡਰ ਦੇ ਆਈ.ਏ.ਐਸ. ਅਧਿਕਾਰੀਆਂ ਦੇ ਆਮ ਭਵਿੱਖ ਨਿਧੀ (ਜੀਪੀਐਫ) ਦਾ ਸਾਲ 2023-24 ਲਈ ਸਾਲਾਨਾ ਵੇਰਵਾ ਦਫਤਰ, ਪ੍ਰਧਾਨ ਅਕਾਊਂਟੇਟ ਜਰਨਲ (ਲੇਖਾ ਤੇ ਹਕਦਾਰੀ) ਹਰਿਆਣਾ ਦੀ ਵੈਬਸਾਇਟ https://cag.gov.in/ae/haryana/en ਅਤੇ ਐਚ.ਆਰ.ਐਮ.ਐਸ.-ਕਰਮਚਾਰੀ ਪੋਟਰਲ https://intrahry.gov.in 'ਤੇ ਅਪਲੋਡ ਕਰ ਦਿੱਤੀ ਗਈ ਹੈ|
ਦਫਤਰ, ਪ੍ਰਧਾਨ ਅਕਾਊਂਟੇਟ ਜਰਨਲ (ਲੇਖਾ ਤੇ ਹਕਦਾਰੀ) ਹਰਿਆਣਾ ਦੇ ਬੁਲਾਰੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਆਮ ਭਵਿੱਖ ਫੰਡ ਅੰਸ਼ਦਾਤਾਵਾਂ ਤੋਂ ਸਾਲ 2023-24 ਲਈ ਆਪਣੀ ਸਾਲਾਨਾ ਜਰਨਲ ਭਵਿੱਖ ਨਿਧੀ ਵੇਰਵਾ ਉਪਰੋਕਤ ਵੈਬਸਾਇਟ ਤੋਂ ਡਾਊਨਲੋਡ ਕਰਨ ਦੀ ਅਪੀਲ ਕੀਤੀ ਜਾਂਦੀ ਹੈ| ਉਹ https://cag.gov.in/ae/haryana/en 'ਤੇ ਸਿਰੀਜ ਕੋਡ ਆਮ ਭਵਿੱਖ ਨਿਧੀ ਖਾਤਾ ਨੰਬਰ ਤੇ ਕਰਚਮਾਰੀ ਪਿਨ/ਪਾਸਵਾਰਡ ਨੂੰ ਦਾਖਲ ਕਰਕੇ ਡਾਊਨਲੋਡ ਕਰ ਸਕਦੇ ਹਨ| ਇਸ ਤਰ੍ਹਾਂ, ਕਰਮਚਾਰੀ https://intrahry.gov.in ਪੋਟਰਲ 'ਤੇ ਮੈਨ ਮੈਨਊ 'ਤੇ ਨਿੱਜੀ ਬਿਊਰਾ ਦੇ ਤਹਿਤ ਮੈਨੂ ਪ੍ਰੀਵਿਅਸ ਜੀਪੀਐਫ ਦੀ ਵਰਤੋਂ ਕਰਕੇ ਡਾਊਨਲੋਡ ਕਰ ਸਕਦੇ ਹਨ ਜਾਂ ਰਜਿਸਟਰਡ ਮੋਬਾਇਨ ਨੰਬਰ 'ਤੇ ਪ੍ਰਾਪਤ ਓਟੀਪੀ ਦੀ ਵਰਤੋਂ ਕਰਕੇ ਜਾਂ ਪਾਸਵਾਰਡ ਰਾਹੀਂ ਲਾਗ-ਇਨ ਕਰ ਸਕਦੇ ਹਨ|
ਇਸ ਤੋਂ ਇਲਾਵਾ, ਸਬੰਧਤ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਦੀ ਸਟੇਟ ਅਪਲੀਕੇਸ਼ਨ ਵਿਚ ਮਹੁੱਇਆ ਕਰਵਾਏ ਗਏ ਲਿੰਕ ਨਾਲ, ਸਟੇਟ ਮਾਡਊਲ ਵਿਚ ਤਨਖਾਨ ਦੀ ਵੰਡ ਲਈ ਮਹੁੱਇਆ ਕਰਵਾਏ ਗਏ ਡਰਾਇੰਗ ਤੇ ਡਿਸਬਰਸਿੰਗ ਅਧਿਕਾਰੀ ਕੋਡ ਦੀ ਵਰਤੋਂ ਕਰਕੇ ਵੀ ਡੀਡੀਓ ਰਾਹੀਂ ਆਮ ਭਵਿੱਖ ਨਿਧੀ ਵੇਰਵਾ ਡਾਊਨਲੋਡ ਕੀਤਾ ਜਾ ਸਕਦਾ ਹੈ| ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ 'ਤੇ ਹੈਲਪਲਾਇਨ ਨੰਬਰ 0172-3503960 'ਤੇ ਸੰਪਕਰ ਕੀਤਾ ਜਾ ਸਕਦਾ ਹੈ|