ਇਸ ਬਜ਼ੁਰਗ ਦਾ ਥਾਂ-ਠਿਕਾਣਾ ਦੱਸੋ 'ਤੇ 50 ਹਜ਼ਾਰ ਰੁਪਏ ਨਕਦ ਲਓ
ਗੁੜਗਾਓਂ, 28 ਜੂਨ, 2024: ਗੁੜਗਾਓਂ ਨਿਵਾਸੀ ਕਿਰਪਾਲ ਸਿੰਘ ਸ਼ੰਗਾਰੀ ਦਸੰਬਰ 2023 ਤੋਂ ਲਾਪਤਾ ਹੋ ਗਿਆ ਸੀ। ਉਸਨੂੰ ਆਖਰੀ ਵਾਰ ਗੁੜਗਾਓਂ ਦੇ ਸੈਕਟਰ 4 ਵਿੱਚ ਪੁਲਿਸ ਚੌਕੀ ਦੇ ਨੇੜੇ ਦੇਖਿਆ ਗਿਆ ਸੀ। ਉਹ 88 ਸਾਲ ਦੇ ਹਨ। ਪਰਿਵਾਰ ਨੇ ਉਸ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਨੂੰ 50,000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।