ਸਰਕਾਰੀ ਕਾਲਜ ਮਾਲੇਰਕੋਟਲਾ 'ਚ ਐੱਨ.ਸੀ.ਸੀ ਕੈਡਿਟਸ ਦੀ ਚੋਣ ਮੁਕੰਮਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਅਕਤੂਬਰ- 2024, ਸਥਾਨਕ ਸਰਕਾਰੀ ਕਾਲਜ ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਚੱਲ ਰਹੇ ਐੱਨ ਸੀ ਸੀ ਵਿੰਗ ਲਈ ਅੱਜ ਚੋਣ ਮੁਕੰਮਲ ਹੋ ਗਈ ਹੈ।ਇਹ ਚੋਣ ਲੈਫਟੀਨੈਂਟ ਕਰਨਲ ਫੈਜਾਨ ਜਾਹੂਰ ,ਸੂਬੇਦਾਰ ਮੇਜਰ (ਔਰਨਰੀ ਲੈਫਟੀਨੈਂਟ )ਜਸਵੀਰ ਸਿੰਘ ਬਟੋਏ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਪ੍ਰਿੰਸੀਪਲ ਡਾ.ਬਲਵਿੰਦਰ ਸਿੰਘ ਵੜੈਚ ਦੀ ਸਰਪ੍ਰਸਤੀ ਅਧੀਨ ਸੂਬੇਦਾਰ ਵੇਦ ਰਾਜ ਅਤੇ
ਹਵਾਲਦਾਰ ਸੁਖਵਿੰਦਰ ਸਿੰਘ ਵੱਲੋਂ ਸੀਨੀਅਰ ਵਿੰਗ ਲਈ ਕੀਤੀ ਗਈ।ਇਸ ਚੋਣ ਵਿਚ ਕਾਲਜ ਦੇ 66 ਵਿਦਿਆਰਥੀਆਂ ਨੇ ਭਾਗ ਲਿਆ।ਚੋਣ ਕਰਨ ਕਰਨ ਹਿੱਤ ਪਹਿਲਾਂ ਵਿਦਿਆਰਥੀਆਂ ਦੀ ਲਿਖਤੀ-ਪ੍ਰੀਖਿਆ ਅਤੇ ਬਾਅਦ ਵਿੱਚ ਸਰੀਰਕ ਪਰਖ ਵੀ ਕੀਤੀ ਗਈ।
ਐੱਨ ਸੀ ਸੀ ਦੇ ਸੀਨੀਅਰ ਵਿੰਗ ਦੀ ਚੋਣ ਲਈ 23 ਵਿਦਿਆਰਥੀਆਂ ਨੇ ਭਰਤੀ ਲਈ ਥਾਂ ਬਣਾਈ ਹੈ।ਇਸ ਹੋ ਰਹੀ ਕੈਡਿਟ ਚੋਣ ਪ੍ਰਕਿਰਿਆ ਸਮੇਂ ਐੱਨ ਸੀ ਸੀ ਵਿਭਾਗ ਦੇ ਲੈਫਟੀਨੈਂਟ ਗੁਰਤੇਜ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ ।ਇਸ ਚੋਣ ਉਪਰੰਤ ਕਾਲਜ ਪ੍ਰਿੰਸੀਪਲ ਡਾ.ਵੜੈਚ ਨੇ ਨਵੇਂ ਭਰਤੀ ਲਈ ਥਾਂ ਬਣਾ ਚੁੱਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਜਿਵੇਂ ਤੁਸੀਂ ਹੁਣੇ ਹੁਣੇ ਲਿਖਤੀ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ ਹੈ ,ਇਸੇ ਤਰ੍ਹਾਂ ਹੀ ਅੱਗੇ ਇਸ ਜਾਨੂੰਨ ਨੂੰ ਏਕਤਾ ਅਤੇ ਅਨੁਸ਼ਾਸਨ ਵਿਚ ਰਹਿ ਕੇ ਬਣਾਈ ਰੱਖਣਾ ਹੈ।ਜਾਨੂੰਨ ਨਾਲ ਨਿਭਾਈ ਤੁਹਾਡੀ ਹਰ ਭੂਮਿਕਾ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਜ਼ਰੂਰ ਲੈ ਜਾਵੇਗੀ।ਵਾਇਸ ਪ੍ਰਿੰਸੀਪਲ ਅਰਵਿੰਦ ਕੌਰ ਮੰਡ,ਪ੍ਰੋ.ਲਵਨਪ੍ਰੀਤ ਸਿੰਘ ਅਤੇ ਐੱਨ ਸੀ ਸੀ ਵਿਭਾਗ ਦੇ ਸੀਨੀਅਰ ਕੈਡਿਟਸ ਵੀ ਹਾਜ਼ਰ ਸਨ।