ਭਾਈ ਮਨਜੀਤ ਸਿੰਘ ਵੀ ਪਏ ਦੁਬਿਧਾ 'ਚ ਦੋਵੇਂ ਪਾਸਿਆਂ ਤੋਂ ਪਈ ਦਬਾਅ -ਕਦੇ ਇੱਧਰ -ਕਦੇ ਉੱਧਰ
ਜਕੋ ਤੱਕੀ ਤੋ ਬਾਦ ਅਸਿੱਧੇ ਢੰਗ ਨਾਲ ਬਾਦਲਾਂ ਨੂੰ ਬਣਾਇਆ ਨਿਸ਼ਾਨਾ
ਕਿਹਾ ਅਕਾਲ ਤਖ਼ਤ ਤੇ ਜਾ ਕੇ ਸਿੱਖ ਕੌਮ ਤੋਂ ਮੰਗਣ ਮੁਆਫ਼ੀ
ਅੰਮ੍ਰਿਤਸਰ , 12 ਅਕਤੂਬਰ , 2018 : ਦੋਹਾਂ ਪਾਸਿਆਂ ਤੋਂ ਪੈ ਰਹੇ ਦਬਾਅ ਕਾਰਨ ਜੱਕੋ-ਤੱਕੀ ਵਿਚ ਪਏ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਆਖ਼ਰਕਾਰ ਬਾਦਲ ਦਲ ਦੀ ਲੀਡਰਸ਼ਿਪ ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਲਾਉਂਦੇ ਹੋਏ ਮੰਗ ਕੀਤੀ ਕਿ ਜਿਨ੍ਹਾਂ ਵੀ ਨੇਤਾਵਾਂ ਦਾ ਨਾਮ ਬਰਬਾਦੀ ਵਿਚ ਹੋਈ ਬੇਅਦਬੀ ਨਾਲ ਜੁੜ ਰਿਹਾ ਹੈ ਉਨ੍ਹਾਂ ਸਭ ਨੂੰ ਅਕਾਲ ਤਖ਼ਤ ਤੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ. ਟੇਢੇ ਢੰਗ ਨਾਲ ਬਾਦਲਾਂ ਤੋ ਆਪਣੇ ਆਪ ਨੂੰ ਪਾਸੇ ਦਿਖਾਉਣ ਦਾ ਯਤਨ ਕਰਦੇ ਹੋਏ ਭਾਈ ਮਨਜੀਤ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਨਾ ਤਾਂ ਅਕਾਲੀ ਦਲ ਤੋਂ ਅਸਤੀਫ਼ਾ ਦੇਣਗੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਤੋਂ .
ਇਹ ਐਲਾਨ ਉਨ੍ਹਾਂ ਬਾਅਦ ਦੁਪਹਿਰ ਆਪਣੇ ਘਰ ਵਿੱਚ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਕੀਤੇ .ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਸੋਹਲ ਅਤੇ ਹਰਵਿੰਦਰ ਸਿੰਘ ਖ਼ਾਲਸਾ ਵੀ ਮੌਜੂਦ ਸਨ .
ਪਰ ਇਸ ਤੋਂ ਪਹਿਲਾਂ ਕਾਫ਼ੀ ਡਰਾਮਾ ਹੋਇਆ . ਉਨ੍ਹਾਂ ਨੇ 12 ਵਜੇ ਪ੍ਰੈੱਸ ਕਾਨਫ਼ਰੰਸ ਰੱਖੀ ਸੀ ਪਰ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਬਾਦਲ ਦਲ ਦੇ ਮਾਝੇ ਦੇ ਦੋ ਨੇਤਾ ਉਨ੍ਹਾਂ ਨੂੰ ਮਿਲੇ ਅਤੇ ਪ੍ਰੈੱਸ ਕਾਨਫ਼ਰੰਸ ਨਾ ਕਰਨ ਲਈ ਮਨਾਉਣ ਦਾ ਯਤਨ ਕੀਤਾ . ਸਿੱਟੇ ਵਜੋਂ ਉਹ ਦੁਬਿਧਾ ਵਿਚ ਪੈ ਗਏ ਤੇ 12 ਵਜੇ ਦਾ ਸਮਾਂ ਵੀ ਲੰਘ ਗਿਆ .
ਇਸ ਤੋਂ ਬਾਅਦ ਖ਼ਾਲਸਾ ਅਤੇ ਸੋਹਲ ਨੇ ਭਾਈ ਮਨਜੀਤ ਸਿੰਘ ਨੂੰ ਆਪਣਾ ਮਿਥਿਆ ਬਿਆਨ ਦੇਣ ਲਈ ਮਨਾਇਆ .
ਸਿੱਟੇ ਵਜੋਂ ਚੋਣਵੇਂ ਪੱਤਰਕਾਰਾਂ ਨੂੰ ਬੁਲਾ ਕੇ ਭਾਈ ਮਨਜੀਤ ਸਿੰਘ ਵੱਲੋਂ ਤਿਆਰ ਕੀਤਾ ਬਿਆਨ ਜਾਰੀ ਕਰਨ ਦਾ ਨਿਰਨਾ ਕੀਤਾ ਗਿਆ ਪਰ ਉੱਥੇ ਕਾਫ਼ੀ ਪੱਤਰਕਾਰ ਆ ਗਏ ਜਿਥੇ ਕਿ ਭਾਈ ਮਨਜੀਤ ਸਿੰਘ ਆਪਣਾ ਤਿਆਰ ਕੀਤਾ ਬਿਆਨ ਜਾਰੀ ਕੀਤਾ . ਇਹ ਵੀ ਦਿਲਚਸਪ ਗੱਲ ਹੈ ਕਿ ਇਸ ਤੋਂ ਬਾਅਦ ਫੇਰ ਇੱਕ ਸੀਨੀਅਰ ਅਕਾਲੀ ਨੇਤਾ ਦਾ ਪੀ ਏ ਅਤੇ ਉਸ ਦੇ ਸਾਥੀ ਭਾਈ ਮਨਜੀਤ ਸਿੰਘ ਦੇ ਘਰ ਆਏ ਤਾਂ ਕਿ ਇਹ ਪਤਾ ਲੱਗੇ ਕਿ ਉਨ੍ਹਾਂ ਮੀਡੀਆ ਨੂੰ ਕੀ ਕਿਹਾ ਹੈ .
ਇਹ ਬਿਆਨ ਗੋਲਮੋਲ ਸੀ ਪਰ ਫੇਰ ਵੀ ਇਸ਼ਾਰਾ ਬਾਦਲਾਂ ਨੂੰ ਕਸੂਰਵਾਰ ਠਹਿਰਾਉਣ ਵੱਲ ਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਬਰਗਾੜੀ ਮੋਰਚੇ ਵਾਲੇ ਜ਼ੋਰ ਪਾ ਰਹੇ ਨੇ ਕਿ ਭਾਈ ਮਨਜੀਤ ਸਿੰਘ 14 ਅਕਤੂਬਰ ਨੂੰ ਬਰਗਾੜੀ ਹੋਣ ਵਾਲੇ ਇਕੱਠ ਵਿਚ ਪੁੱਜਣ ਪਰ ਪਤਾ ਲੱਗਾ ਹੈ ਕਿ ਉਹ ਅਜੇ ਦੁਬਿਧਾ ਵਿਚ ਹਨ .ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀ ਨੇਤਾ ਭਾਈ ਮਨਜੀਤ ਸਿੰਘ ਨੂੰ ਕਿਸੇ ਅਜਿਹੇ ਕਦਮ ਤੋਂ ਰੋਕਣ ਦੇ ਯਤਨ ਵਿਚ ਹਨ .
ਭਾਈ ਮਨਜੀਤ ਸਿੰਘ ਦੇ ਬਿਆਨ ਦੀ ਕਾਪੀ ਇਸ ਤਰਾਂ ਹੈ :