ਅਧਿਆਪਕਾਂ ਨੇ ਮਰਨ ਵਰਤ ਕੀਤਾ ਖਤਮ, ਧਰਨਾ ਰਹੇਗਾ ਜਾਰੀ
ਪਟਿਆਲਾ, 25 ਅਕਤੂਬਰ 2018 - ਵੀਰਵਾਰ ਬਾਅਦ ਦੁਪਹਿਰ ਅਧਿਆਪਕਾਂ ਵੱਲੋਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ। ਇਸ ਮੌਕ ਅਧਿਆਪਕ ਆਗੂਆਂ ਨੇ ਮੀਡੀਆ ਨਾਲ ਗਲੱਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਅਧਿਆਪਕਾਂ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਮਰਨ ਵਰਤ ਖਤਮ ਕੀਤਾ ਗਿਆ ਹੈ ਨਾ ਕਿ ਧਰਨਾ ਖਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
5 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਮੀਟਿੰਗ 'ਚ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਅਗਲੇ ਦੌਰ 'ਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ ਤੇ ਪਿੰਡ- ਪਿੰਡ ਜਾ ਕੇ ਸਰਕਾਰ ਦੀਆਂ ਗਲਤ ਸਿੱਖਿਆ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਾਉਣਗੇ।
ਦੱਸ ਦੇਈਏ ਕਿ ਅੱਜ ਦੁਪਹਿਰ ਨੂੰ ਮਰਨ ਵਰਤ 'ਤੇ ਬੈਠੀ ਇਕ ਅਧਿਆਪਕਾ ਦੀ ਸਹਿਤ ਵਿਗੜ ਗਈ ਸੀ ਤੇ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ।