ਸਾਂਝਾ ਅਧਿਆਪਕ ਮੋਰਚੇ ਦੇ ਸੰਘਰਸ਼ ਦੀ ਹਮਾਇਤ 'ਚ ਡਟੀਆਂ ਪੰਜਾਬ ਦੀਆਂ ਮੁਲਾਜ਼ਮ ਫੈਡਰੇਸ਼ਨਾਂ ਤੇ ਅਜਾਦ ਜਥੇਬੰਦੀਆਂ
ਪਟਿਆਲਾ, 10 ਨਵੰਬਰ 2018 - ਅੱਜ ਸਾਂਝੇ ਅਧਿਆਪਕ ਮੋਰਚੇ ਦੀ ਮੁਲਾਜਮ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਨਾਲ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਪ੍ਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਕੀਤੇ ਫੈਸਲਿਆਂ ਅਨੁਸਾਰ 11 ਨਵੰਬਰ ਨੂੰ ਪੂਰੇ ਪੰਜਾਬ ਵਿੱਚ ਸਾਂਝੇ ਮੋਰਚੇ ਦੀਆਂ ਜਿਲ੍ਹਾ ਇਕਾਈਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ, 12, 13 ਅਤੇ 14 ਨਵੰਬਰ ਤੱਕ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀਆਂ ਰਿਹਾਇਸਾਂ ਦੇ ਬਾਹਰ ਸਾਂਝੇ ਰੂਪ ਵਿੱਚ ਧਰਨੇ ਦਿੱਤੇ ਜਾਣਗੇ ਅਤੇ 18 ਨਵੰਬਰ ਨੂੰ ਬਠਿੰਡੇ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਅੰਮਿ੍ਤਸਰ ਵਿਖੇ ਸਿੱਖਿਆ ਮੰਤਰੀ ਓਮ ਪ੍ਕਾਸ਼ ਸੋਨੀ ਦੀ ਰਿਹਾਇਸ ਦੇ ਅੱਗੇ ਇੱਕੋ ਦਿਨ ਦੋ ਮਹਾਂ ਰੈਲੀਆਂ ਕੀਤੀਆਂ ਜਾਣਗੀਆਂ।
ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਦਵਿੰਦਰ ਸਿੰਘ ਪੂਨੀਆ, ਬਲਕਾਰ ਸਿੰਘ ਵਲਟੋਹਾ ਤੋਂ ਇਲਾਵਾ ਸੁਰਿੰਦਰ ਕੰਬੋਜ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਪੰਜਾਬ ਸਬਆਰਡੀਨੇਟ ਸਰਵਸਿਜ਼ ਫੈੱਡਰੇਸ਼ਨ( 1686 ਸੈਕਟਰ 22ਬੀ) ਤੋਂ ਦਰਸ਼ਨ ਸਿੰਘ ਲੁਬਾਣਾ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਤੋਂ ਜਰਮਨਜੀਤ ਸਿੰਘ , ਪੰਜਾਬ ਸਬਆਰਡੀਨੇਟ ਸਰਵਸਿਜ਼ ਫੈੱਡਰੇਸ਼ਨ (1406, ਸੈਕਟਰ 22ਬੀ) ਤੋਂ ਸਤੀਸ਼ ਰਾਣਾ, ਪੰਜਾਬ ਸਟੇਟ ਕਰਮਚਾਰੀ ਦਲ ਤੋਂ ਹਰੀ ਸਿੰਘ ਟੋਹੜਾ, ਮੁਲਾਜ਼ਮ ਫਰੰਟ ਪੰਜਾਬ ਤੋਂ ਮਨਜੀਤ ਸਿੰਘ ਚਾਹਲ, ਅਧਿਆਪਕ ਦਲ ਪੰਜਾਬ ਤੋਂ ਹਰਪਾਲ ਸਿੰਘ ਤੇਜਾ, ਪੀ.ਐਸ.ਈ ਇੰਪਲਾਇਜ ਫੈਡਰੇਸ਼ਨ ਏਟਕ ( ਬਿਜਲੀ ਬੋਰਡ) ਪੰਜਾਬ ਤੋਂ ਹਰਭਜਨ ਸਿੰਘ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ ਮਨਿਸਟਰੀਅਲ ਸਟਾਫ ਐਸ਼ੋ: ਤੋਂ ਖੁਸ਼ਵਿੰਦਰ ਕੁਮਾਰ, ਸਾਂਝਾ ਮੁਲਾਜ਼ਮ ਮੰਚ ਪੰਜਾਬ ਤੋਂ ਗੁਰਮੀਤ ਸਿੰਘ ਵਾਲੀਆ, ਪੰਜਾਬ ਪੰਜਾਬ ਸਬਆਰਡੀਨੇਟ ਸਰਵਸਿਜ਼ ਫੈੱਡਰੇਸ਼ਨ ( ਇੰਟਕ) ਤੋਂ ਸੁਖਦੇਵ ਸਿੰਘ, ਟੈਕਨੀਕਲ ਸਰਵਿਸ਼ਜ਼ ਯੂਨੀਅਨ ਪੰਜਾਬ ਤੋਂ ਬਨਾਰਸੀ ਦਾਸ ਪਸਿਆਣਾ, ਪ.ਸ.ਸ.ਫ ਤੋਂ ਤੀਰਥ ਬਾਸੀ, ਟੈਕਨੀਕਲ ਸਰਵਿਸ਼ਜ਼ ਯੂਨੀਅਨ ਪੰਜਾਬ ( ਬਿਜਲੀ ਬੋਰਡ) ਤੋਂ ਭਰਪੂਰ ਸਿੰਘ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਤੋਂ ਕਰਮ ਚੰਦ ਭਾਰਦਵਾਜ, ਪੀ.ਡਬਲਿਊ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤੋਂ ਦਰਸ਼ਨ ਬੇਲੂਮਾਜਰਾ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਤੋਂ ਜੀਤ ਸਿੰਘ ਬਰੋਈ, ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ ਤੋਂ ਸੁਖਦੇਵ ਸਿੰਘ, ਐਸ.ਐਸ.ਏ ਰਮਸਾ ਦਫਤਰੀ ਕਰਮਚਾਰੀ ਯੂਨੀਅਨ ਤੋਂ ਚਮਕੌਰ ਸਿੰਘ, ਗੁਰੂ ਹਰਗੋਬਿੰਦ ਥਰਮਲ ਪਲਾਂਟ ਵਰਕਰਜ਼ ਯੂਨੀਅਨ (ਅਜਾਦ) ਤੋਂ ਜਗਰੂਪ ਸਿੰਘ, ਪਾਵਰਕਾਮ ਐਂਡ ਟ੍ਾਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਤੋਂ ਬਲਿਹਾਰ ਸਿੰਘ, ਅਮਰਜੀਤ ਧਾਲੀਵਾਲ, ਪੰਜਾਬ ਸੁਬਾਆਰਡੀਨੇਟ ਸਰਵਿਸ ਫੈਡਰੇਸ਼ਨ ਤੋਂ ਜਗਮੋਹਨ ਨੌਲੱਖਾ, ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਮਨਸੇ ਖਾਂ ਤੇ ਸੰਜੀਵ ਕਾਕੜਾ, ਪੰਜਾਬ ਸਟੇਟ ਮਨਸਟੀਰੀਅਲ ਸਟਾਫ ਯੂਨੀਅਨ ( ਮਿੰਨੀ ਸਕਤਰੇਤ ਪਟਿਆਲਾ) ਤੋਂ ਕੰਵਲਜੀਤ ਸਿੰਘ, ਟੀ.ਐਸ.ਯੂ ਤੋਂ ਰਾਜ ਕਿ੍ਸ਼ਨ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ ਤੇ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ ਵੀ ਮੌਜੂਦ ਰਹੇ।
ਸਾਂਝਾ ਅਧਿਅਾਪਕ ਮੋਰਚੇ ਦੇ ਸੂਬਾ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਜਸਵਿੰਦਰ ਔਜਲਾ, ਜਗਸੀਰ ਸਹੋਤਾ, ਗੁਰਜਿੰਦਰ ਪਾਲ, ਦੀਦਾਰ ਮੁੱਦਕੀ, ਅੰਮਿ੍ਤਪਾਲ ਸਿੱਧੂ, ਸੁਖਜਿੰਦਰ ਹਰੀਕਾ, ਪਰਮਵੀਰ ਸਿੰਘ, ਹਰਜੀਤ ਜੁਨੇਜਾ, ਸੁਰਜੀਤ ਰਾਜਾ, ਗੁਰਿੰਦਰ ਸਿੱਧੂ ਅਤੇ ਸਤਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।