ਅੰਮ੍ਰਿਤਸਰ 'ਚ ਨਿਰੰਕਾਰੀ ਭਵਨ ਤੇ ਗਰਨੇਡ ਹਮਲਾ , 3 ਮੌਤਾਂ , 10 ਜ਼ਖ਼ਮੀ
ਅੰਮ੍ਰਿਤਸਰ , 18 ਨਵੰਬਰ , 2018 : ਦੋ ਮੋਟਰ ਸਾਈਕਲ ਸਵਾਰਾਂ ਵੱਲੋਂ ਅੱਜ ਰਾਜਾਸਾਂਸੀ ਦੇ ਸੰਤ ਨਿਰੰਕਾਰੀ ਭਵਨ ਤੇ ਗਰਨੇਡ ਹਮਲਾ ਕੀਤਾ ਗਿਆ ਜਿਸ ਨਾਲ 3 ਮੌਤਾਂ ਹੋ ਗਈਆਂ ਅਤੇ 10 ਤੋਂ ਵੱਧ ਫੱਟੜ ਹੋਏ . ਇਹ ਹਮਲਾ ਉਸ ਵੇਲੇ ਹੋਇਆ ਜਦੋਂ ਭਵਨ ਵਿਚ ਨਿਰੰਕਾਰੀ ਸਤਿਸੰਗ ਚੱਲ ਰਿਹਾ ਸੀ . ਇਹ ਭਵਨ ਪਿੰਡ ਅਦਲੀਵਾਲ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਹੈ .
ਡੀ ਸੀ ਅੰਮ੍ਰਿਤਸਰ ਕੇ ਐਸ ਸੰਘਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਤਿੰਨ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਸੀ . ਚਸ਼ਮਦੀਦ ਗਵਾਹਾਂ ਅਨੁਸਾਰ ਹਮਲਾਵਰ ਆਏ ਅਤੇ ਪਿਸਤੌਲ ਦੇ ਨੋਕ ਤੇ ਗੇਟ ਦੇ ਪਹਿਰੇਦਾਰਾਂ ਨੂੰ ਡਰਾ ਕੇ ਜਬਰੀ ਅੰਦਰ ਦਖ਼ਲ ਹੋਏ ਅਤੇ ਸਤਿਸੰਗ ਤੇ ਗਰਨੇਡ ਸੁੱਟਿਆ . ਹਮਲਾਵਰਾਂ ਨੂੰ ਕੁਝ ਲੋਕਾਂ ਨੇ ਫੜਨ ਦਾ ਯਤਨ ਕੀਤਾ ਪਰ ਉਹ ਫ਼ਰਾਰ ਹੋਣ ਚ ਸਫਲ ਹੋ ਗਏ . ਉਹ ਕੌਣ ਸਨ , ਉਨ੍ਹਾਂ ਦਾ ਮੰਤਵ ਕੀ ਸੀ ਇਹ ਅਜੇ ਸਪਸ਼ਟ ਨਹੀਂ .