ਅੰਮ੍ਰਿਤਸਰ ਬੰਬ ਧਮਾਕਾ - ਪੜ੍ਹੋ, ਕੈਪਟਨ ਅਮਰਿੰਦਰ ਨੇ ਕੀ ਕੀਤੇ ਐਲਾਨ ?
ਅੰਮ੍ਰਿਤਸਰ, 19 ਨਵੰਬਰ 2018 - ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਪੀੜਤਾਂ ਦੀ ਪੂਰੀ ਤਰ੍ਹਾਂ ਨਾਲ ਮਦਦ ਕਰ ਰਹੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਲਈ ਕੁਝ ਐਲਾਨ ਕਰਦਿਆਂ ਇਸ ਘਟਨਾ ਬਾਰੇ ਕੁਝ ਅਹਿਮ ਗੱਲਾਂ ਕਹੀਆਂ। ਹੇਠਾਂ ਪੜ੍ਹੋ :-
- ਜ਼ਖਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ।
- ਮ੍ਰਿਤਕਾਂ ਦੇ ਪਰੁਵਾਰ ਨੂੰ 5 ਲੱਖ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਸਰਕਾਰ।
- ਮ੍ਰਿਤਕਾਂ ਦੇ ਬੱਚਿਆਂ ਲਈ ਨੌਕਰੀ ਦੇਣ ਦਾ ਐਲਾਨ।
- ਵਾਰਦਾਤ ਨੂੰ 1978 ਦੀ ਘਟਨਾ ਨਾਲ ਨਾ ਜੋੜਿਆ ਜਾਵੇ।
- ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੋਸ਼ੀਆਂ ਬਾਰੇ ਕਹਿਣਾ ਵਾਜ਼ਿਬ ਹੋਵੇਗਾ।
- ਮੇਨ ਗੇਟ ਤੋਂ 60 ਫੁੱਟ ਅੰਦਰ ਸੁੱਟਿਆ ਗਿਆ ਗ੍ਰਨੇਡ।
- ਧਮਾਕੇ ਦਾ ਮੁੱਖ ਮਕਸਦ ਲੋਕਾਂ 'ਚ ਡਰ ਫੈਲਾਉਣਾ ਸੀ।
- ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ ਸਰਕਾਰ ਵੱਲੋਂ ੫੦ ਲੱਖ ਦੇਣ ਦਾ ਪਹਿਲਾਂ ਹੀ ਕਰ ਚੁੱਕੀ ਐਲਾਨ।